ਪੰਜਾਬ ਮਿਡ-ਡੇ-ਮੀਲ ਸੋਸਾਇਟੀ ਨੇ ਰੋਜ਼ਾਨਾ ਈ-ਪੰਜਾਬ ਐਪ ‘ਤੇ ਸਮੇਂ ਸਿਰ ਡਾਟਾ ਫੀਡ ਕਰਨ ਦੇ ਦਿੱਤੇ ਨਿਰਦੇਸ਼
By admin / September 23, 2024 / No Comments / Punjabi News
ਲੁਧਿਆਣਾ : ਪੰਜਾਬ ਮਿਡ-ਡੇ-ਮੀਲ ਸੋਸਾਇਟੀ (The Punjab Mid-Day-Meal Society) ਨੇ ਸਾਰੇ ਜ਼ਿਲਾ ਸਿੱਖਿਆ ਅਧਿਕਾਰੀਆਂ (ਐਲੀਮੈਂਟਰੀ ਅਤੇ ਸੈਕੰਡਰੀ) ਨੂੰ ਮਿਡ-ਡੇ-ਮੀਲ ਸਕੀਮ (ਹੁਣ ਪੀ.ਐੱਮ ਨਿਊਟ੍ਰੀਸ਼ਨ) ਤਹਿਤ ਰੋਜ਼ਾਨਾ ਈ-ਪੰਜਾਬ ਐਪ ‘ਤੇ ਸਮੇਂ ਸਿਰ ਡਾਟਾ ਫੀਡ ਮੁਹੱਈਆ ਕਰਵਾਉਣ ਲਈ ਨਿਰਦੇਸ਼ ਦਿੱਤੇ ਹਨ।
ਪੱਤਰ ਵਿੱਚ ਦੱਸਿਆ ਗਿਆ ਹੈ ਕਿ ਈ-ਪੰਜਾਬ ਪੋਰਟਲ ਅਤੇ ਐਪ ਦੀ ਹੋਰ ਕੰਮਾਂ ਲਈ ਲਗਾਤਾਰ ਵਰਤੋਂ ਹੋਣ ਕਾਰਨ ਸਰਵਰ ਬੇਹੱਦ ਵਿਅਸਤ ਹੋ ਜਾਂਦਾ ਹੈ, ਜਿਸ ਕਾਰਨ ਕਈ ਸਕੂਲਾਂ ਦਾ ਡਾਟਾ ਰਿਪੋਰਟ ਵਿੱਚ ‘ਜ਼ੀਰੋ’ ਦਿਖਾਈ ਦਿੰਦਾ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਇਹ ਫ਼ੈਸਲਾ ਕੀਤਾ ਗਿਆ ਹੈ ਕਿ 100% ਡਾਟਾ ਯਕੀਨੀ ਬਣਾਉਣ ਲਈ ਹਰ ਰੋਜ਼ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਮਿਡ-ਡੇ-ਮੀਲ ਦੇ ਕੰਮ ਨੂੰ ਈ-ਪੰਜਾਬ ਪੋਰਟਲ ‘ਤੇ ਪਹਿਲ ਦਿੱਤੀ ਜਾਵੇਗੀ।
ਸਾਰੇ ਸਕੂਲਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਰੋਜ਼ਾਨਾ ਈ-ਪੰਜਾਬ ਐਪ ‘ਤੇ ਮਿਡ-ਡੇ-ਮੀਲ ਦਾ ਡਾਟਾ ਫੀਡ ਕਰਨਾ ਯਕੀਨੀ ਬਣਾਉਣ। ਜੇਕਰ ਕਿਸੇ ਸਕੂਲ ਵੱਲੋਂ ਇਨ੍ਹਾਂ ਹੁਕਮਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਉਸ ਸਕੂਲ ਦੇ ਪ੍ਰਿੰਸੀਪਲ ਅਤੇ ਮਿਡ-ਡੇ-ਮੀਲ ਇੰਚਾਰਜ ਵਿਰੁੱਧ ਨਿਯਮਾਂ ਅਨੁਸਾਰ ਵਿਭਾਗੀ ਕਾਰਵਾਈ ਕੀਤੀ ਜਾਵੇਗੀ।