November 15, 2024

ਪੰਜਾਬ ਦਾ ਮਸ਼ਹੂਰ ਕੁਲਹਾੜ ਪੀਜ਼ਾ ਜੋੜਾ ਨੂੰ ਹੁਣ ਨਿਹੰਗਾਂ ਸਿੰਘ ਤੋਂ ਬਾਅਦ ਗੈਂਗਸਟਾਰ ਤੋਂ ਮਿਲੀ ਧਮਕੀ

ਪੰਜਾਬ : ਪੰਜਾਬ ਦਾ ਮਸ਼ਹੂਰ ਕੁਲਹਾੜ ਪੀਜ਼ਾ ਜੋੜਾ ਸਹਿਜ ਅਰੋੜਾ ਉਰਫ ਸਾਜਨ ਮਨਚੰਦਾ ਅਤੇ ਗੁਰਪ੍ਰੀਤ ਕੌਰ ਇਕ ਨਵੀਂ ਮੁਸੀਬਤ ਵਿਚ ਫਸ ਗਏ ਹਨ। ਦਰਅਸਲ, ਹੁਣ ਉਨ੍ਹਾਂ ਨੂੰ ਗੈਂਗਸਟਰਾਂ ਵੱਲੋਂ ਧਮਕੀਆਂ ਮਿਲ ਰਹੀਆਂ ਹਨ।  ਜੋੜੇ ਦੇ ਵਕੀਲ ਨੇ ਹਾਈ ਕੋਰਟ ਨੂੰ ਦੱਸਿਆ ਕਿ ਨਿਹੰਗਾਂ ਤੋਂ ਇਲਾਵਾ ਪਟੀਸ਼ਨਰਾਂ ਨੂੰ ਪਿਛਲੇ ਕੁਝ ਦਿਨਾਂ ਤੋਂ ਧਮਕੀਆਂ ਮਿਲ ਰਹੀਆਂ ਹਨ। ਉਹ ਅਗਲੀ ਸੁਣਵਾਈ ‘ਤੇ ਹਾਈਕੋਰਟ ਨੂੰ ਲਿਖਤੀ ਰੂਪ ‘ਚ ਇਹ ਜਾਣਕਾਰੀ ਦੇਣਗੇ। ਹਾਈਕੋਰਟ ਨੇ ਪੰਜਾਬ ਸਰਕਾਰ ਵੱਲੋਂ ਦਿੱਤੀ ਸੂਚਨਾ ਤੋਂ ਬਾਅਦ ਸੁਣਵਾਈ 20 ਜਨਵਰੀ ਤੱਕ ਮੁਲਤਵੀ ਕਰ ਦਿੱਤੀ ਹੈ।

ਦੱਸ ਦੇਈਏ ਕਿ ਜੋੜੇ ਦੀ ਸੁਰੱਖਿਆ ਦੀ ਮੰਗ ਵਾਲੀ ਪਟੀਸ਼ਨ ‘ਤੇ ਜਲੰਧਰ ਦੇ ਐੱਸ.ਪੀ. ਨੇ ਹਾਈਕੋਰਟ ਨੂੰ ਦੱਸਿਆ ਕਿ ਜੋੜੇ ਦੀ ਸੁਰੱਖਿਆ ਲਈ ਦੋ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਘਰ ਅਤੇ ਰੈਸਟੋਰੈਂਟ ‘ਤੇ ਗਸ਼ਤ ਲਈ ਪੀ.ਸੀ.ਆਰ. ਲਗਾਇਆ ਗਿਆ ਹੈ। ਦੋਵਾਂ ਨੂੰ ਖਤਰੇ ਦਾ ਵੀ ਸਮੇਂ-ਸਮੇਂ ‘ਤੇ ਮੁਲਾਂਕਣ ਕੀਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਲੋੜ ਅਨੁਸਾਰ ਸੁਰੱਖਿਆ ਦੇ ਪ੍ਰਬੰਧ ਕੀਤੇ ਜਾਣਗੇ। ਨਿਹੰਗ ਮਾਨ ਸਿੰਘ ਦੇ ਵਿਰੋਧ ਕਾਰਨ ਕੁਲਹਾੜ ਪੀਜ਼ਾ ਜੋੜੇ ਨੇ ਜਾਨ-ਮਾਲ ਦੀ ਸੁਰੱਖਿਆ ਨੂੰ ਲੈ ਕੇ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ। ਉਨ੍ਹਾਂ ਨੇ ਸੁਰੱਖਿਆ ਦੀ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ। ਕੁਝ ਦਿਨ ਪਹਿਲਾਂ ਨਿਹੰਗਾਂ ਨੇ ਉਨ੍ਹਾਂ ਦੇ ਰੈਸਟੋਰੈਂਟ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ ਸੀ। ਇਸ ਦੌਰਾਨ ਨਿਹੰਗਾਂ ਨੇ ਕਿਹਾ ਸੀ ਕਿ ਕੁਲਹਾੜ ਪੀਜ਼ਾ ਜੋੜੇ ਵੱਲੋਂ ਵਾਇਰਲ ਕੀਤੀ ਗਈ ਅਸ਼ਲੀਲ ਵੀਡੀਓ ਦਾ ਬੱਚਿਆਂ ‘ਤੇ ਮਾੜਾ ਅਸਰ ਪੈ ਰਿਹਾ ਹੈ।

ਕੁਝ ਦਿਨ ਪਹਿਲਾਂ ਨਿਹੰਗਾਂ ਨੇ ਕਿਹਾ ਸੀ ਕਿ ਹੁਣ ਵੀ ਸਹਿਜ ਅਰੋੜਾ ਪੱਗ ਬੰਨ੍ਹ ਕੇ ਆਪਣੀ ਪਤਨੀ ਨਾਲ ਵੀਡੀਓ ਬਣਾ ਕੇ ਇੰਟਰਨੈੱਟ ਮੀਡੀਆ ‘ਤੇ ਸ਼ੇਅਰ ਕਰ ਰਹੇ ਹਨ। ਉਨ੍ਹਾਂ ਨੇ ਸਹਿਜ ਅਰੋੜਾ ਤੋਂ ਪੱਗ ਵਾਪਸ ਕਰਨ ਅਤੇ ਉਸ ਦੀਆਂ ਸਾਰੀਆਂ ਵੀਡੀਓ ਡਿਲੀਟ ਕਰਨ ਦੀ ਮੰਗ ਕੀਤੀ ਸੀ। ਨਿਹੰਗ ਸਿੰਘਾਂ ਨੇ ਥਾਣਾ ਡਿਵੀਜ਼ਨ ਨੰਬਰ 4 ਦੀ ਪੁਲਿਸ ਨੂੰ ਸ਼ਿਕਾਇਤ ਦੇ ਕੇ ਕਿਹਾ ਸੀ ਕਿ ਡੇਢ ਸਾਲ ਪਹਿਲਾਂ ਵੀ ਇਸ ਜੋੜੇ ਦੀ ਇਤਰਾਜ਼ਯੋਗ ਵੀਡੀਓ ਵਾਇਰਲ ਹੋਈ ਸੀ। ਉਨ੍ਹਾਂ ਨੇ ਇਸ ਮਾਮਲੇ ਵਿੱਚ ਸ਼ਿਕਾਇਤ ਵੀ ਕੀਤੀ ਸੀ।

By admin

Related Post

Leave a Reply