November 5, 2024

ਪੰਜਾਬ ‘ਚ 7 ਨਵੰਬਰ ਨੂੰ ਛੱਠ ਪੂਜਾ ਦੀ ਛੁੱਟੀ ਨੂੰ ਲੈ ਕੇ ਬਣਿਆ ਭੰਬਲਭੂਸਾ

Latest Punjabi News | Chhath Puja | Holiday

ਪੰਜਾਬ : ਪੰਜਾਬ ‘ਚ 7 ਨਵੰਬਰ ਵੀਰਵਾਰ ਨੂੰ ਛੱਠ ਪੂਜਾ ਦੀ ਛੁੱਟੀ ਨੂੰ ਲੈ ਕੇ ਭੰਬਲਭੂਸਾ ਬਣਿਆ ਹੋਇਆ ਹੈ। ਦਰਅਸਲ ਦੇਸ਼ ਭਰ ‘ਚ 7 ਨਵੰਬਰ ਨੂੰ ਛੱਠ ਪੂਜਾ ਦੀ ਛੁੱਟੀ ਐਲਾਨੀ ਗਈ ਹੈ, ਜਿਸ ਕਾਰਨ ਪੰਜਾਬ ‘ਚ ਵੀ 7 ਨਵੰਬਰ ਦੀ ਛੁੱਟੀ ਨੂੰ ਲੈ ਕੇ ਲੋਕ ਭੰਬਲਭੂਸੇ ‘ਚ ਹਨ।

ਤੁਹਾਨੂੰ ਦੱਸ ਦੇਈਏ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਲਈ ਐਲਾਨੀਆਂ ਰਾਖਵੀਆਂ ਛੁੱਟੀਆਂ ਵਿੱਚੋਂ ਛੱਠ ਪੂਜਾ ਦੀ ਛੁੱਟੀ ਦਿੱਤੀ ਗਈ ਹੈ। ਸਰਕਾਰੀ ਨੋਟੀਫਿਕੇਸ਼ਨ ਅਨੁਸਾਰ ਸਰਕਾਰੀ ਕਰਮਚਾਰੀ ਸਾਲ ਵਿੱਚ 2 ਰਾਖਵੀਆਂ ਛੁੱਟੀਆਂ ਲੈ ਸਕਦੇ ਹਨ। ਇੱਥੇ ਇਹ ਵੀ ਵਿਸ਼ੇਸ਼ ਤੌਰ ‘ਤੇ ਦੱਸਣਾ ਚਾਹੀਦਾ ਹੈ ਕਿ ਅੱਜ ਤੋਂ ਪਹਿਲਾਂ ਪੰਜਾਬ ਵਿੱਚ ਛੱਠ ਪੂਜਾ ਦੀ ਛੁੱਟੀ ਕਦੇ ਨਹੀਂ ਹੋਈ। ਇਸ ਵਾਰ ਵੀ ਛੱਠ ਪੂਜਾ ‘ਤੇ ਗਜ਼ਟਿਡ ਛੁੱਟੀ ਨਹੀਂ ਹੋਵੇਗੀ। ਜਿਸ ਕਾਰਨ ਸਕੂਲ, ਕਾਲਜ ਅਤੇ ਦਫ਼ਤਰ ਆਮ ਦਿਨਾਂ ਵਾਂਗ ਖੁੱਲ੍ਹਣਗੇ।

By admin

Related Post

Leave a Reply