ਪੰਜਾਬ : ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ (Famous Punjabi Singer Diljit Dosanjh) ਨੇ ਆਪਣੇ ਪ੍ਰਸ਼ੰਸਕਾਂ ਨਾਲ ਇਕ ਵੱਡੀ ਖੁਸ਼ਖ਼ਬਰੀ ਸਾਂਝੀ ਕੀਤੀ ਹੈ। ਦਰਅਸਲ, ਉਨ੍ਹਾਂ ਦਾ ਮੱਧ ਪੂਰਬ ਦਾ ਦੌਰਾ ਹਾਲ ਹੀ ਵਿੱਚ ਖਤਮ ਹੋਇਆ ਹੈ ਅਤੇ ਹੁਣ ਉਨ੍ਹਾਂ ਨੇ ਆਪਣੇ ਭਾਰਤ ਦੌਰੇ ਦਾ ਐਲਾਨ ਵੀ ਕੀਤਾ ਹੈ। ਇਹ ਦੌਰਾ ਇਸ ਸਾਲ 26 ਅਕਤੂਬਰ ਨੂੰ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਤੋਂ ਸ਼ੁਰੂ ਹੋਵੇਗਾ।

ਸਿੰਗਰ ਨੇ ਕੰਸਰਟ ਨਾਲ ਜੁੜੀ ਜਾਣਕਾਰੀ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਹੈ। ਉਨ੍ਹਾਂ ਦੱਸਿਆ ਕਿ ਭਾਰਤ ਟੂਰ ਸਮਾਰੋਹ ਦੀਆਂ ਟਿਕਟਾਂ ਦੀ ਪ੍ਰੀ-ਸੇਲ ਭਲਕੇ ਦੁਪਹਿਰ 12 ਵਜੇ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ‘ਚ ਦਿਲਜੀਤ ਨੇ ਇੰਸਟਾਗ੍ਰਾਮ ‘ਤੇ ਇਕ ਪੋਸਟ ਸ਼ੇਅਰ ਕਰਕੇ ਦੱਸਿਆ ਸੀ ਕਿ ਉਹ ਕਦੋਂ ਅਤੇ ਕਿਸ ਸ਼ਹਿਰ ‘ਚ ਆਪਣੇ ਪ੍ਰਸ਼ੰਸਕਾਂ ਦੇ ਸਾਹਮਣੇ ਆਉਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਤਰੀਕ ਅਤੇ ਸਥਾਨ ਦਾ ਵੀ ਖੁਲਾਸਾ ਕੀਤਾ ਹੈ।

ਦਿੱਲੀ— 26 ਅਕਤੂਬਰ

ਹੈਦਰਾਬਾਦ— 15 ਨਵੰਬਰ

ਅਹਿਮਦਾਬਾਦ- 17 ਨਵੰਬਰ

ਲਖਨਊ— 22 ਨਵੰਬਰ

ਪੁਣੇ— 24 ਨਵੰਬਰ

ਕੋਲਕਾਤਾ— 30 ਨਵੰਬਰ

ਬੈਂਗਲੁਰੂ— 6 ਦਸੰਬਰ

ਇੰਦੌਰ- 8 ਦਸੰਬਰ

ਚੰਡੀਗੜ੍ਹ- 14 ਦਸੰਬਰ

ਗੁਹਾਟੀ— 29 ਦਸੰਬਰ

Leave a Reply