ਸੋਨੀਪਤ : ਸੋਨੀਪਤ ਦੇ ਪਿੰਡ ਜਠੇੜੀ ਨਿਵਾਸੀ ਸੰਦੀਪ ਉਰਫ ਕਾਲਾ ਜਠੇੜੀ (Kala Jathedi) ਦੀ ਮਾਂ ਨੇ ਬੀਤੇ ਦਿਨ ਗਲਤੀ ਨਾਲ ਦਵਾਈ ਸਮਝ ਕੇ ਕੀਟਨਾਸ਼ਕ ਖਾ ਲਿਆ ਸੀ, ਜਿਸ ਕਾਰਨ ਕਮਲਾ ਦੇਵੀ ਦੀ ਇਕ ਨਿੱਜੀ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ। ਅੱਜ ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਅਤੇ ਪਟਿਆਲਾ ਹਾਊਸ ਕੋਰਟ ਨੇ ਗੈਂਗਸਟਰ ਸੰਦੀਪ ਉਰਫ਼ ਕਾਲਾ ਜਠੇੜੀ ਨੂੰ ਛੇ ਘੰਟੇ ਦੀ ਪੈਰੋਲ ਦੇ ਦਿੱਤੀ ਜਿਸ ਤੋਂ ਬਾਅਦ ਸੰਦੀਪ ਉਰਫ਼ ਕਾਲਾ ਜਠੇੜੀ ਨੂੰ ਸਖ਼ਤ ਸੁਰੱਖਿਆ ਹੇਠ ਪਿੰਡ ਲਿਆਂਦਾ ਗਿਆ। ਕਾਲਾ ਜਠੇੜੀ ਆਪਣੀ ਮਾਤਾ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਏ ਅਤੇ ਸਸਕਾਰ ਤੋਂ ਬਾਅਦ, ਉਸਨੂੰ ਵਾਪਸ ਤਿਹਾੜ ਜੇਲ੍ਹ ਲਿਜਾਇਆ ਗਿਆ।
ਕਾਫੀ ਸਮੇਂ ਤੋਂ ਬਿਮਾਰ ਸਨ ਕਾਲਾ ਜਠੇੜੀ ਦੀ ਮਾਤਾ
ਪ੍ਰਾਪਤ ਜਾਣਕਾਰੀ ਅਨੁਸਾਰ ਕਾਲਾ ਜਠੇੜੀ ਦੀ ਮਾਤਾ ਕਮਲਾ ਦੇਵੀ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਸੀ ਅਤੇ ਬੀਤੇ ਦਿਨ ਕਮਲਾ ਦੇਵੀ ਨੇ ਘਰ ਵਿੱਚ ਰੱਖੀ ਕੀਟਨਾਸ਼ਕ ਦਵਾਈ ਸਮਝ ਕੇ ਖਾ ਲਈ, ਜਿਸ ਤੋਂ ਬਾਅਦ ਇਲਾਜ ਦੌਰਾਨ ਉਨ੍ਹਾਂਦੀ ਮੌਤ ਹੋ ਗਈ। ਪਟਿਆਲਾ ਹਾਊਸ ਕੋਰਟ ਨੇ ਅੱਜ ਕਾਲਾ ਜਠੇੜੀ ਨੂੰ ਛੇ ਘੰਟੇ ਦੀ ਪੈਰੋਲ ਦੇ ਦਿੱਤੀ ਹੈ, ਤਾਂ ਜੋ ਉਹ ਆਪਣੀ ਮਾਤਾ ਦੀ ਅੰਤਿਮ ਯਾਤਰਾ ਵਿੱਚ ਸ਼ਾਮਲ ਹੋ ਸਕਣ।
ਜਠੇੜੀ ਦੇ ਵਕੀਲ ਰੋਹਿਤ ਦਲਾਲ ਨੇ ਦੱਸਿਆ ਕਿ ਸੰਦੀਪ ਦੀ ਮਾਂ ਦੀ ਬੀਤੇ ਦਿਨ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਸ ਨੂੰ ਮਕੋਕਾ ਪਟਿਆਲਾ ਹਾਊਸ ਕੋਰਟ ਨੇ ਛੇ ਘੰਟੇ ਦੀ ਪੈਰੋਲ ਦਿੱਤੀ ਸੀ ਤਾਂ ਜੋ ਉਹ ਆਪਣੀ ਮਾਂ ਦਾ ਅੰਤਿਮ ਸੰਸਕਾਰ ਕਰ ਸਕੇ ਕਿਉਂਕਿ ਸੰਦੀਪ ਪਰਿਵਾਰ ਦਾ ਸਭ ਤੋਂ ਵੱਡਾ ਪੁੱਤਰ ਹੈ।