November 7, 2024

ਨੀਰਜ ਚੋਪੜਾ ਨੇ 19ਵੀਆਂ ਏਸ਼ੀਆਈ ਖੇਡਾਂ ‘ਚ ਰਚਿਆ ਇਤਿਹਾਸ

Latest Punjabi News | Home |Time tv. news

ਸਪੋਰਟਸ ਡੈਸਕ- ਭਾਰਤ ਦੇ ਸਟਾਰ ਜੈਵਲਿਨ ਥਰੋਅ ਅਥਲੀਟ ਨੀਰਜ ਚੋਪੜਾ (Neeraj Chopra) ਨੇ ਚੀਨ ਦੇ ਹਾਂਗਜ਼ੂ ਵਿੱਚ ਚੱਲ ਰਹੀਆਂ 19ਵੀਆਂ ਏਸ਼ੀਆਈ ਖੇਡਾਂ (Asian Games) ਵਿੱਚ ਇਤਿਹਾਸ ਰਚ ਦਿੱਤਾ ਹੈ। ਨੀਰਜ ਨੇ ਲਗਾਤਾਰ ਦੂਜੀ ਵਾਰ ਗੋਲਡ ਨੂੰ ਨਿਸ਼ਾਨਾ ਬਣਾਇਆ ਹੈ। ਨੀਰਜ ਨੇ ਬੁੱਧਵਾਰ ਨੂੰ ਭਾਰਤ ਨੂੰ ਆਪਣਾ ਕੁੱਲ 17ਵਾਂ ਸੋਨ ਤਮਗਾ ਦਿਵਾਇਆ ਹੈ। ਏਸ਼ੀਆਡ ਵਿੱਚ ਮੌਜੂਦਾ ਓਲੰਪਿਕ ਚੈਂਪੀਅਨ ਨੀਰਜ ਚੋਪੜਾ ਤੋਂ ਵੀ ਇਸੇ ਪ੍ਰਦਰਸ਼ਨ ਦੀ ਉਮੀਦ ਸੀ ਅਤੇ ਉਸ ਨੇ ਦੇਸ਼ ਵਾਸੀਆਂ ਨੂੰ ਨਿਰਾਸ਼ ਨਹੀਂ ਕੀਤਾ। ਭਾਰਤ ਨੇ ਇਸ ਏਸ਼ੀਆਈ ਖੇਡਾਂ ਵਿੱਚ ਹੁਣ ਤੱਕ 17 ਗੋਲਡ ਆਪਣੇ ਨਾਮ ਕੀਤੇ ਹਨ।

ਨੀਰਜ ਵੱਲੋਂ ਪਹਿਲੀ ਕੋਸ਼ਿਸ਼ ਵਿੱਚ ਕੀਤਾ ਗਿਆ ਥਰੋਅ ਰਿਕਾਰਡ ਨਹੀਂ ਹੋ ਸਕਿਆ। ਪਰ ਕੁਮੈਂਟੇਟਰ ਅਨੁਸਾਰ ਨੀਰਜ ਦਾ ਪਹਿਲਾ ਥਰੋਅ ਜੋ ਰਿਕਾਰਡ ਨਹੀਂ ਹੋਇਆ ਸੀ, ਉਹ 87 ਮੀਟਰ ਦੇ ਆਸ-ਪਾਸ ਸੀ। ਭਾਰਤੀ ਸਟਾਰ ਨੂੰ ਫਿਰ ਪਹਿਲਾ ਥਰੋਅ ਕਰਨਾ ਪਿਆ ਜਿਸ ਵਿੱਚ ਉਸ ਨੇ 82.38 ਮੀਟਰ ਦਾ ਥਰੋਅ ਕੀਤਾ। ਮੌਜੂਦਾ ਵਿਸ਼ਵ ਚੈਂਪੀਅਨ ਨੀਰਜ ਨੇ ਦੂਜੀ ਕੋਸ਼ਿਸ਼ ਵਿੱਚ 84.49 ਮੀਟਰ ਦਾ ਥਰੋਅ ਕੀਤਾ। ਨੀਰਜ ਚੋਪੜਾ ਦੀ ਤੀਜੀ ਕੋਸ਼ਿਸ਼ ਫਾਊਲ ਹੋ ਗਈ। ਨੀਰਜ ਨੇ ਚੌਥੀ ਕੋਸ਼ਿਸ਼ ਵਿੱਚ 88.88 ਮੀਟਰ ਦੀ ਥਰੋਅ ਕੀਤੀ। ਚੌਥੀ ਕੋਸ਼ਿਸ਼ ਵਿੱਚ ਨੀਰਜ ਨੇ 80.80 ਮੀਟਰ ਦਾ ਥਰੋਅ ਕੀਤਾ। ਨੀਰਜ ਨੇ ਪੰਜਵੀਂ ਅਤੇ ਆਖਰੀ ਕੋਸ਼ਿਸ਼ ਵਿੱਚ ਫਾਊਲ ਕੀਤਾ।
ਕਿਸ਼ੋਰ ਜੇਨਾ ਨੇ ਚਾਂਦੀ ਦਾ ਤਗਮਾ ਜਿੱਤਿਆ

ਇਸ ਮੁਕਾਬਲੇ ਵਿੱਚ ਭਾਰਤੀ ਨੌਜਵਾਨ ਜੇਨਾ ਨੇ 81.26 ਮੀਟਰ ਦੀ ਪਹਿਲੀ ਥਰੋਅ ਕੀਤੀ। ਜੇਨਾ ਨੇ ਦੂਜੀ ਕੋਸ਼ਿਸ਼ ਵਿੱਚ 79.9 ਮੀਟਰ ਥਰੋਅ ਕੀਤਾ। ਜੇਨਾ ਨੇ ਤੀਜੇ ਯਤਨ ਵਿੱਚ ਨਿੱਜੀ ਸਰਵੋਤਮ ਪ੍ਰਦਰਸ਼ਨ ਕਰਦਿਆਂ 86.77 ਮੀਟਰ ਦਾ ਜੈਵਲਿਨ ਸੁੱਟਿਆ। ਜੇਨਾ ਨੇ ਚੌਥੀ ਕੋਸ਼ਿਸ਼ ਵਿੱਚ 87.54 ਮੀਟਰ ਦਾ ਜੈਵਲਿਨ ਸੁੱਟਿਆ। ਜੇਨਾ ਨੇ ਆਖਰੀ ਕੋਸ਼ਿਸ਼ ਵਿੱਚ ਫਾਊਲ ਕੀਤਾ।

ਨੀਰਜ ਚੋਪੜਾ ਬੁਡਾਪੇਸਟ ਵਿੱਚ ਵਿਸ਼ਵ ਚੈਂਪੀਅਨ ਬਣਿਆ ਇਹ ਨੀਰਜ ਚੋਪੜਾ ਦਾ ਸਾਲ ਦਾ ਆਖਰੀ ਮੁਕਾਬਲਾ ਸੀ। 25 ਸਾਲਾ ਸਟਾਰ ਅਥਲੀਟ ਨੀਰਜ ਨੇ ਹਾਲ ਹੀ ਵਿੱਚ ਬੁਡਾਪੇਸਟ ਵਿੱਚ ਹੋਈ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜਿੱਤ ਕੇ ਇਤਿਹਾਸ ਰਚਿਆ ਸੀ।

The post ਨੀਰਜ ਚੋਪੜਾ ਨੇ 19ਵੀਆਂ ਏਸ਼ੀਆਈ ਖੇਡਾਂ ‘ਚ ਰਚਿਆ ਇਤਿਹਾਸ appeared first on Time Tv.

By admin

Related Post

Leave a Reply