November 5, 2024

ਨੀਤਾ ਅੰਬਾਨੀ ਨੇ ਬੇਟੇ ਦੇ ਫੰਕਸ਼ਨ ‘ਚ ‘ਭਰਤ ਨਾਟਿਅਮ’ ਡਾਂਸ ਕੀਤਾ ਪੇਸ਼

ਮੁੰਬਈ: ਅਨੰਤ ਅਤੇ ਰਾਧਿਕਾ ਦੇ ਵਿਆਹ ਤੋਂ ਪਹਿਲਾਂ ਦੇ ਫੰਕਸ਼ਨ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ। ਇਸ ਦੌਰਾਨ ਨੀਤਾ ਅੰਬਾਨੀ (Nita Ambani) ਨੇ ਵਿਸ਼ਵੰਭਰੀ ਸਟੂਟੀ ‘ਤੇ ਆਪਣੇ ਪ੍ਰਦਰਸ਼ਨ ਨਾਲ ਸਾਰਿਆਂ ਨੂੰ ਮੰਤਰਮੁਗਧ ਕਰ ਦਿੱਤਾ ਹੈ।ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਤੋਂ ਪਹਿਲਾਂ ਦੇ ਫੰਕਸ਼ਨ ਜਾਮਨਗਰ, ਗੁਜਰਾਤ ਵਿੱਚ ਤਿੰਨ ਦਿਨ ਚੱਲੇ।

ਇਵੈਂਟ ਦੇ ਆਖ਼ਰੀ ਦਿਨ ਸਿਤਾਰਿਆਂ ਤੋਂ ਲੈ ਕੇ ਅੰਬਾਨੀ ਪਰਿਵਾਰ ਦੇ ਮੈਂਬਰਾਂ ਤੱਕ ਹਰ ਕਿਸੇ ਨੇ ਬਿਹਤਰੀਨ ਪਰਫਾਰਮੈਂਸ ਦਿੱਤੀ ਹੈ। ਪਰ ਨੀਤਾ ਅੰਬਾਨੀ ਦੇ ਪ੍ਰਦਰਸ਼ਨ ਨੇ ਸ਼ੋਅ ਨੂੰ ਚਾਰ ਚੰਦ ਲਗਾ ਦਿੱਤੇ। ਪਰੰਪਰਾ ਅਤੇ ਅਧਿਆਤਮਿਕਤਾ ਨੂੰ ਸ਼ਰਧਾਂਜਲੀ ਦਿੰਦੇ ਹੋਏ, ਨੀਤਾ ਅੰਬਾਨੀ ਨੇ ਵਿਸ਼ਵੰਭਰੀ ਸਤੂਤੀ ‘ਤੇ ਮਾਂ ਅੰਬੇ ਨੂੰ ਸਮਰਪਿਤ ਇੱਕ ਪਵਿੱਤਰ ਭਜਨ, ਤਾਕਤ ਅਤੇ ਧੀਰਜ ਦਾ ਪ੍ਰਤੀਕ, ਇੱਕ ਮਨਮੋਹਕ ਪ੍ਰਦਰਸ਼ਨ ਦਿੱਤਾ। ਇਸ ਦੀ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

ਨੀਤਾ ਅੰਬਾਨੀ ਡਾਂਸ ਦੀ ਕਲਾ ਵਿੱਚ ਨਿਪੁੰਨ ਹੈ। ਉਹ ਅਕਸਰ ਅੰਬਾਨੀ ਫੈਮਿਲੀ ਦੇ ਫੰਕਸ਼ਨ ‘ਚ ਆਪਣੀ ਪਰਫਾਰਮੈਂਸ ਨਾਲ ਹੈਰਾਨ ਕਰਦੀ ਰਹਿੰਦੀ ਹੈ। ਅਨੰਤ ਅਤੇ ਰਾਧਿਕਾ ਦੇ ਵਿਆਹ ਤੋਂ ਪਹਿਲਾਂ ਦੇ ਜਸ਼ਨ ਦੇ ਆਖਰੀ ਦਿਨ, ਨੀਤਾ ਅੰਬਾਨੀ ਨੇ ਆਪਣੇ ਦੈਵੀ ਡਾਂਸ ਪ੍ਰਦਰਸ਼ਨ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ। ਆਪਣੇ ਬੇਟੇ ਅਨੰਤ ਦੇ ਖਾਸ ਦਿਨ ਲਈ, ਉਸਨੇ ‘ਯਾ ਦੇਵੀ ਸਰਵਭੂਤੇਸ਼ੁ’ ‘ਤੇ ਆਪਣੀ ਨ੍ਰਿਤਿਆ ਦੇ ਨਾਲ ਦੇਵੀ ਅੰਬੇ ਨੂੰ ਬੁਲਾਇਆ। ਉਸ ਦੇ ਹਰ ਹਾਵ ਭਾਵ ਅਤੇ ਚਿਹਰੇ ਤੋਂ ਦੇਵੀ ਦਾ ਰੂਪ ਝਲਕਦਾ ਦਿਖਾਈ ਦੇ ਰਿਹਾ ਸੀ। ਨੀਤਾ ਅੰਬਾਨੀ ਦੇ ਇਸ ਪ੍ਰਦਰਸ਼ਨ ਦੀ ਇਕ ਹੋਰ ਖਾਸ ਗੱਲ ਇਹ ਸੀ ਕਿ ਇਹ ਉਨ੍ਹਾਂ ਦੀ ਪੋਤੀਆਂ ਆਦਿਆ ਅਤੇ ਵੇਦਾ ਨੂੰ ਸਮਰਪਿਤ ਸੀ।

ਨੀਤਾ ਅੰਬਾਨੀ ਦੇ ਇਸ ਸ਼ਾਨਦਾਰ ਡਾਂਸ ਦਾ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਦੱਸ ਦੇਈਏ ਕਿ ਨੀਤਾ ਅੰਬਾਨੀ ਬਚਪਨ ਤੋਂ ਹੀ ਹਰ ਨਵਰਾਤਰੀ ਦੌਰਾਨ ਇਹ ਭਜਨ ਸੁਣਦੀ ਆ ਰਹੀ ਹੈ। ਉਸਨੇ ਆਪਣੇ ਬੇਟੇ ਅਨੰਤ ਅਤੇ ਉਸਦੀ ਹੋਣ ਵਾਲੀ ਪਤਨੀ ਰਾਧਿਕਾ ਮਰਚੈਂਟ ਦੀ ਭਵਿੱਖੀ ਜ਼ਿੰਦਗੀ ਲਈ ਮਾਂ ਅੰਬੇ ਦਾ ਆਸ਼ੀਰਵਾਦ ਲੈਣ ਲਈ ਇਹ ਗੀਤ ਪੇਸ਼ ਕੀਤਾ ਹੈ।

By admin

Related Post

Leave a Reply