ਟਾਂਡਾ ਉੜਮੁੜ : ਟਾਂਡਾ ਪੁਲਿਸ ਨੇ ਪਿੰਡ ਬਗੋਲ ਖੁਰਦ (Bagol Khurd village) ਵਿੱਚ ਵਕਫ਼ ਬੋਰਡ ਦੀ ਜ਼ਮੀਨ ’ਚੋਂ ਨਾਜਾਇਜ਼ ਤੌਰ ’ਤੇ ਦਰੱਖਤ ਕੱਟਣ ਦੇ ਦੋਸ਼ ਹੇਠ ਇੱਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਥਾਣਾ ਮੁਖੀ ਟਾਂਡਾ ਦੇ ਐਸ.ਆਈ ਰਮਨ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਇਹ ਕੇਸ ਵਕਫ਼ ਬੋਰਡ ਦੇ ਕਾਰਜਕਾਰੀ ਅਸਟੇਟ ਅਫ਼ਸਰ ਪੰਜਾਬ ਵਕਫ਼ ਬੋਰਡ ਹੁਸ਼ਿਆਰਪੁਰ ਹਮਜ਼ਾ ਸਲਾਮ ਦੇ ਬਿਆਨਾਂ ਦੇ ਆਧਾਰ ’ਤੇ ਗੁਰਦਿਆਲ ਸਿੰਘ ਪੁੱਤਰ ਬੂਟੀ ਰਾਮ ਦੇ ਖ਼ਿਲਾਫ਼ ਦਰਜ ਕੀਤਾ ਹੈ।

ਹਮਜ਼ਾ ਸਲਾਮ ਨੇ ਦੱਸਿਆ ਕਿ ਉਕਤ ਵਿਅਕਤੀ ਨੇ ਵਕਫ਼ ਬੋਰਡ ਦੀ ਮਨਜ਼ੂਰੀ ਤੋਂ ਬਿਨਾਂ ਪਿੰਡ ਵਿਚ ਵਕਫ਼ ਬੋਰਡ ਦੀ 14 ਕਨਾਲ 17 ਮਰਲੇ ਜ਼ਮੀਨ ‘ਤੇ ਚਿਨਾਰ ਅਤੇ ਸਫ਼ਦਾ ਦੇ ਦਰਖ਼ਤ ਕੱਟ ਦਿੱਤੇ ਹਨ। ਸੂਚਨਾ ਮਿਲਣ ‘ਤੇ ਜਦੋਂ ਪਿੰਡ ਵਾਸੀ ਮੌਕੇ ‘ਤੇ ਪਹੁੰਚੇ ਅਤੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਵੀ ਉਹ ਨਹੀਂ ਰੁਕਿਆ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਂਚ ਏ.ਐਸ.ਆਈ ਗੁਰਮੀਤ ਸਿੰਘ ਕਰ ਰਹੇ ਹਨ।

Leave a Reply