November 5, 2024

ਨਕਦੀ ਤੇ ਦਾਜ ਦੀ ਮੰਗ ਕਰਨ ਵਾਲੇ ਸਹੁਰਿਆ ਖ਼ਿਲਾਫ਼ ਮਾਮਲਾ ਹੋਇਆ ਦਰਜ

ਦੀਨਾਨਗਰ : ਦੀਨਾਨਗਰ ਪੁਲਿਸ (The Dinanagar Police) ਨੂੰ ਇਕ ਵਿਆਹੁਤਾ ਔਰਤ ਵਲੋਂ ਨਕਦੀ ਅਤੇ ਦਾਜ ਦੀ ਮੰਗ (Demanding Cash And Dowry) ਕਰਨ ਵਾਲੇ ਉਸ ਦੇ ਪਤੀ ਸਮੇਤ ਸਹੁਰੇ ਖ਼ਿਲਾਫ਼ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਂਚ ਅਧਿਕਾਰੀ ਬਲਕਾਰ ਸਿੰਘ ਨੇ ਦੱਸਿਆ ਕਿ ਰੋਮੀ ਗਿੱਲ ਪੁੱਤਰੀ ਹੰਸ ਰਾਜ ਵਾਸੀ ਸਡਾਣਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਉਸ ਦਾ ਵਿਆਹ 27.10.2022 ਨੂੰ ਸਾਈਮਨ ਪੁੱਤਰ ਰਛਪਾਲ ਵਾਸੀ ਕਾਨਿਆ ਨਾਲ ਹੋਇਆ ਸੀ ।

ਵਿਆਹ ਦੇ ਕੁਝ ਸਮੇਂ ਬਾਅਦ ਹੀ ਉਸ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ 5 ਲੱਖ ਰੁਪਏ ਦਾਜ ਅਤੇ ਕਾਰ ਦੀ ਮੰਗ ਕੀਤੀ। ਪੁਲਿਸ ਨੇ ਜਾਂਚ ਤੋਂ ਬਾਅਦ ਮੁਦਈ ਦੀ ਸ਼ਿਕਾਇਤ ਦੇ ਆਧਾਰ ‘ਤੇ ਪਤੀ ਸਾਈਮਨ ਪੁੱਤਰ ਰਛਪਾਲ, ਸਹੁਰਾ ਰਛਪਾਲ ਅਤੇ ਸੱਸ ਪਰਮਜੀਤ, ਪਤਨੀ ਰਛਪਾਲ ਵਾਸੀ ਭੈਣੀ ਕਾਨਿਆ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

By admin

Related Post

Leave a Reply