ਪੰਜਾਬ : ਪੁਲਿਸ ਨੇ ਹਾਲ ਹੀ ‘ਚ ਨਗਰ ਨਿਗਮ (The Municipal Corporation) ਦੇ ਨਾਂ ‘ਤੇ ਧੋਖਾਦੇਹੀ ਕਰਨ ਅਤੇ ਪੋਰਟਲ ਚਲਾਉਣ ਵਾਲੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਮਨਪ੍ਰੀਤ ਸਿੰਘ ਵਾਸੀ ਅਵਤਾਰ ਨਗਰ, ਮਿੱਠੀ ਭਾਰਗਵ ਕੈਂਪ, ਸੰਨੀ ਮਹਿੰਦਰੂ ਵਾਸੀ ਮਹਿੰਦਰੂ ਮੁਹੱਲਾ ਅਤੇ ਅਜੈ ਵਾਸੀ ਅਲੀ ਮੁਹੱਲਾ ਦਾ ਇੱਕ ਦਿਨ ਦਾ ਰਿਮਾਂਡ ਖ਼ਤਮ ਹੋਣ ਮਗਰੋਂ ਬੀਤੇ ਦਿਨ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ।

ਇਸ ਦੌਰਾਨ ਪੁਲਿਸ ਨੇ ਅਦਾਲਤ ਤੋਂ ਮੁਲਜ਼ਮਾਂ ਦਾ ਇੱਕ ਦਿਨ ਦਾ ਹੋਰ ਰਿਮਾਂਡ ਮੰਗਿਆ। ਪੁਲਿਸ ਨੇ ਦੱਸਿਆ ਕਿ ਉਕਤ ਦੋਸ਼ੀ ਜਿੰਨਾ ਦੀਆਂ ਇਮਾਰਤਾਂ ਦਾ ਨਿਰਮਾਣ ਬਿਨਾਂ ਨਕਸ਼ੇ ਤੋਂ ਕਰ ਰਹੇ ਹੁੰਦੇ ਸਨ ਉਨ੍ਹਾਂ ਤੋਂ ਨਗਰ ਨਿਗਮ ਦੇ ਅਧਿਕਾਰੀ ਹੋਣ ਦਾ ਬਹਾਨਾ ਲਗਾ ਕੇ ਪੈਸੇ ਠੱਗਦੇ ਸਨ। ਮੁਲਜ਼ਮਾਂ ਨੇ ਕਬੂਲ ਕੀਤਾ ਹੈ ਕਿ ਉਹ ਜ਼ਿਆਦਾਤਰ ਪੈਸੇ ਨਕਦੀ ਵਿੱਚ ਲੈ ਲੈਂਦੇ ਸਨ। ਜੇਕਰ ਕਿਸੇ ਕੋਲ ਪੈਸੇ ਨਹੀਂ ਹੁੰਦੇ ਸਨ ਤਾਂ ਉਹ ਉਨ੍ਹਾਂ ਤੋਂ ਆਪਣੇ ਖਾਤਿਆਂ ਵਿੱਚ ਪੈਸੇ ਜਮ੍ਹਾ ਕਰਵਾ ਲੈਂਦੇ ਸਨ ।

ਐੱਸ.ਐੱਚ.ਓ. ਨੇ ਦੱਸਿਆ ਕਿ ਉਕਤ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਅਦਾਲਤ ਨੇ ਮੁਲਜ਼ਮਾਂ ਦਾ ਇੱਕ ਦਿਨ ਦਾ ਹੋਰ ਰਿਮਾਂਡ ਦਿੱਤਾ ਹੈ। ਇਸ ਦੌਰਾਨ ਮੁਲਜ਼ਮਾਂ ਦੇ ਬੈਂਕ ਖਾਤਿਆਂ ਦੇ ਵੇਰਵਿਆਂ ਦੀ ਜਾਂਚ ਕੀਤੀ ਜਾਵੇਗੀ, ਜਿਸ ਤੋਂ ਪਤਾ ਲੱਗ ਸਕਦਾ ਹੈ ਕਿ ਕਦੋਂ ਅਤੇ ਕਿਸ ਤੋਂ ਕਿੰਨਾ ਪੈਸਾ ਲਿਆ ਗਿਆ ਹੈ। ਐਸ.ਐਚ.ਓ ਰਵਿੰਦਰ ਕੁਮਾਰ ਨੇ ਦੱਸਿਆ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਉਕਤ ਮਾਮਲੇ ਦੀ ਚਾਰਜਸ਼ੀਟ ਅਦਾਲਤ ਵਿੱਚ ਪੇਸ਼ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਉਪਰੋਕਤ ਚਾਰ ਮੁਲਜ਼ਮਾਂ ਵਿੱਚੋਂ ਤਿੰਨ ਮੁਲਜ਼ਮ ਪੋਰਟਲ ਚਲਾਉਂਦੇ ਸਨ। ਦੱਸ ਦਈਏ ਕਿ ਪੀੜਤ ਚਤਰ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਜਦੋਂ ਉਹ ਆਪਣਾ ਮਕਾਨ ਬਣਾ ਰਿਹਾ ਸੀ ਤਾਂ ਚਾਰ ਵਿਅਕਤੀ ਉਸ ਕੋਲ ਆ ਗਏ ਅਤੇ ਆਪਣੇ ਆਪ ਨੂੰ ਨਗਰ ਨਿਗਮ ਦੇ ਅਧਿਕਾਰੀ ਦੱਸਦੇ ਹੋਏ ਧਮਕੀਆਂ ਦੇਣ ਲੱਗੇ। ਤੁਸੀਂ ਬਿਨਾਂ ਨਕਸ਼ੇ ਤੋਂ ਉਸਾਰੀ ਕਰਵਾ ਰਹੇ ਹੋ। ਤੁਹਾਡੇ ਘਰ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜੇਕਰ ਤੁਸੀਂ ਬਿਨਾਂ ਨਕਸ਼ੇ ਦੇ ਇਸ ਤਰ੍ਹਾਂ ਦਾ ਘਰ ਬਣਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ 3 ਲੱਖ ਰੁਪਏ ਦੇਣੇ ਪੈਣਗੇ। ਜੇਕਰ ਤੁਸੀਂ ਇਸ ਸਮੇਂ 10,000 ਰੁਪਏ ਦਿੰਦੇ ਹੋ ਤਾਂ ਕਾਰਵਾਈ ਤੋਂ ਬਚ ਸਕਦੇ ਹੋ । ਪੀੜਤ ਨੇ ਦੱਸਿਆ ਕਿ ਰਾਮਾਮੰਡੀ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ।

Leave a Reply