ਧਰਮਸ਼ਾਲਾ ਦੇ ਮੈਦਾਨ ‘ਤੇ ਭਾਰਤੀ ਟੀਮ ਨੇ ਰਚਿਆ ਇਤਿਹਾਸ
By admin / March 9, 2024 / No Comments / Punjabi News
ਸਪੋਟਸ ਨਿਊਜ਼: ਧਰਮਸ਼ਾਲਾ ਦੇ ਮੈਦਾਨ ‘ਤੇ ਭਾਰਤੀ ਟੀਮ ਨੇ ਇਤਿਹਾਸ ਰਚਦੇ ਹੋਏ ਤੀਜੇ ਹੀ ਦਿਨ ਇੰਗਲੈਂਡ ਨੂੰ 5ਵੇਂ ਟੈਸਟ ‘ਚ ਹਰਾ ਕੇ 5 ਟੈਸਟ ਮੈਚਾਂ ਦੀ ਲੜੀ ‘ਚ 4-1 ਦੀ ਬੜ੍ਹਤ ਹਾਸਲ ਕਰ ਲਈ ਹੈ।ਇੰਗਲੈਂਡ ਨੇ ਪਹਿਲੀ ਪਾਰੀ ‘ਚ 218 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ‘ਚ ਭਾਰਤੀ ਟੀਮ ਨੇ ਪਹਿਲੀ ਪਾਰੀ ‘ਚ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਦੇ ਸੈਂਕੜੇ ਦੀ ਬਦੌਲਤ 477 ਦੌੜਾਂ ਬਣਾਈਆਂ ਸਨ। ਜਵਾਬ ‘ਚ ਇੰਗਲੈਂਡ ਦੀ ਟੀਮ ਦੂਜੀ ਪਾਰੀ ‘ਚ 195 ਦੌੜਾਂ ਹੀ ਬਣਾ ਸਕੀ। ਜੋ ਰੂਟ ਨੇ ਸਭ ਤੋਂ ਵੱਧ 84 ਦੌੜਾਂ ਬਣਾਈਆਂ। ਦੂਜੀ ਪਾਰੀ ਵਿਚ ਗੇਂਦਬਾਜ਼ੀ ਕਰਦਿਆਂ ਅਸ਼ਵਿਨ ਨੇ ਪੰਜ, ਬੁਮਰਾਹ ਅਤੇ ਕੁਲਦੀਪ ਯਾਦਵ ਨੇ 2-2 ਅਤੇ ਜਡੇਜਾ ਨੇ ਇਕ ਵਿਕੇਟ ਬਣਾਈ।
ਇੰਗਲੈਂਡ ਪਹਿਲੀ ਪਾਰੀ: 218-10
ਇੰਗਲੈਂਡ ਨੇ ਜ਼ੈਕ ਕ੍ਰਾਉਲੀ ਅਤੇ ਬੇਨ ਡੰਕੇਟ ਦੀ ਬਦੌਲਤ ਚੰਗੀ ਸ਼ੁਰੂਆਤ ਕੀਤੀ। ਦੋਵਾਂ ਨੇ ਪਹਿਲੇ ਵਿਕਟ ਲਈ 76 ਦੌੜਾਂ ਜੋੜੀਆਂ ਪਰ ਡੰਕੇਟ ਦਾ ਵਿਕਟ ਡਿੱਗਦੇ ਹੀ ਇੰਗਲੈਂਡ ਦੇ ਬੱਲੇਬਾਜ਼ ਦਬਾਅ ‘ਚ ਆ ਗਏ। ਇਸ ਤੋਂ ਬਾਅਦ ਓਲੀ ਪੋਪ ਨੇ 11, ਜੋ ਰੂਟ ਨੇ 26 ਅਤੇ ਬੇਅਰਸਟੋ ਨੇ 29 ਦੌੜਾਂ ਬਣਾਈਆਂ। ਕਪਤਾਨ ਬੇਨ ਸਟੋਕਸ ਖਾਤਾ ਵੀ ਨਹੀਂ ਖੋਲ੍ਹ ਸਕੇ। ਬੇਨ ਫਾਕਸ ਨੇ 24 ਦੌੜਾਂ ਬਣਾਈਆਂ, ਟੌਮ ਹਾਟਲੀ ਨੇ 6 ਅਤੇ ਮਾਰਕ ਵੁੱਡ ਨੇ 0 ਦੌੜਾਂ ਦਾ ਯੋਗਦਾਨ ਦਿੱਤਾ। ਸ਼ੋਏਬ ਅਸ਼ੀਰ 11 ਦੌੜਾਂ ‘ਤੇ ਨਾਬਾਦ ਰਹੇ।
ਭਾਰਤ ਵੱਲੋਂ ਗੇਂਦਬਾਜੀ ਕਰਦੇ ਅਸ਼ਵਿਨ ਨੇ 51 ਦੌੜਾਂ ਦੇ ਕੇ 4 ਵਿਕਟਾਂ ਲਈਆਂ ਜਦਕਿ ਕੁਲਦੀਪ ਯਾਦਵ ਨੇ 72 ਦੌੜਾਂ ਦੇ ਕੇ 5 ਵਿਕਟਾਂ ਲਈਆਂ। ਰਵਿੰਦਰ ਜਡੇਜਾ ਨੇ ਇਕ ਵਿਕਟ ਲੈਣ ਲਈ ਸਫ਼ਲ ਰਹੇ।
ਭਾਰਤ ਦੀ ਪਹਿਲੀ ਪਾਰੀ: 477/10
ਟੀਮ ਇੰਡੀਆ ਨੂੰ ਟੂਰਨਾਮੈਂਟ ਦੇ ਚੋਟੀ ਦੇ ਸਕੋਰਰ ਯਸ਼ਸਵੀ ਜੈਸਵਾਲ ਅਤੇ ਰੋਹਿਤ ਸ਼ਰਮਾ ਨਾਲ ਚੰਗੀ ਸ਼ੁਰੂਆਤ ਮਿਲੀ। ਟੂਰਨਾਮੈਂਟ ‘ਚ ਦੋ ਦੋਹਰੇ ਸੈਂਕੜੇ ਲਗਾਉਣ ਵਾਲੇ ਜੈਸਵਾਲ ਨੇ ਧਰਮਸ਼ਾਲਾ ‘ਚ ਵੀ ਆਪਣੇ ਬੱਲੇ ਦਾ ਲੋਹਾ ਸਾਬਤ ਕੀਤਾ ਅਤੇ ਤੇਜ਼ ਸ਼ਾਟ ਲਗਾਏ। ਜੈਸਵਾਲ ਜਦੋਂ 58 ਗੇਂਦਾਂ ‘ਤੇ 5 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 57 ਦੌੜਾਂ ‘ਤੇ ਆਊਟ ਹੋਏ ਤਾਂ ਪਾਰੀ ਨੂੰ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਅੱਗੇ ਲੈ ਕੇ ਗਏ।ਦੋਵਾਂ ਨੇ ਸੈਂਕੜੇ ਲਗਾਏ।
ਰੋਹਿਤ ਨੇ 162 ਗੇਂਦਾਂ ‘ਤੇ 13 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 103 ਦੌੜਾਂ ਬਣਾਈਆਂ, ਜਦਕਿ ਸ਼ੁਭਮਨ ਗਿੱਲ ਨੇ 150 ਗੇਂਦਾਂ ‘ਤੇ 12 ਚੌਕਿਆਂ ਅਤੇ 5 ਛੱਕਿਆਂ ਦੀ ਮਦਦ ਨਾਲ 110 ਦੌੜਾਂ ਬਣਾਈਆਂ। ਇਸ ਤੋਂ ਬਾਅਦ ਦੇਵਦੱਤ ਪਡਿਕਲ ਅਤੇ ਸਰਫਰਾਜ਼ ਨੇ ਪਾਰੀ ਨੂੰ ਅੱਗੇ ਵਧਾਇਆ।60 ਗੇਂਦਾਂ ‘ਤੇ 56 ਅਤੇ ਦੇਵਦੱਤ ਨੇ 103 ਗੇਂਦਾਂ ‘ਤੇ 65 ਦੌੜਾਂ ਬਣਾਈਆਂ। ਇਸ ਤੋਂ ਬਾਅਦ ਰਵਿੰਦਰ ਜਡੇਜਾ ਅਤੇ ਧਰੁਵ ਜੁਰੇਲ 15-15 ਦੌੜਾਂ ਬਣਾ ਕੇ ਆਊਟ ਹੋ ਗਏ। ਅਸ਼ਵਿਨ ਖਾਤਾ ਖੋਲ੍ਹੇ ਬਿਨਾਂ ਪਵੇਲੀਅਨ ਪਰਤ ਗਏ। ਕੁਲਦੀਪ ਯਾਦਵ ਨੇ 30 ਅਤੇ ਬੁਮਰਾਹ ਨੇ 20 ਦੌੜਾਂ ਬਣਾ ਕੇ 477 ਦੇ ਸਕੋਰ ਤੱਕ ਪਹੁੰਚਿਆ। ਇਸ ਨਾਲ ਭਾਰਤ ਨੂੰ 259 ਦੌੜਾਂ ਦੀ ਲੀਡ ਮਿਲੀ।
ਇੰਗਲੈਂਡ ਦੂਜੀ ਪਾਰੀ: 195/10
ਇੰਗਲੈਂਡ ਦੀ ਦੂਜੀ ਪਾਰੀ ‘ਚ ਸ਼ੁਰੂਆਤ ਖਰਾਬ ਰਹੀ। ਸਲਾਮੀ ਬੱਲੇਬਾਜ਼ ਜ਼ੈਕ ਕ੍ਰਾਉਲੀ (0) ਅਤੇ ਬੇਨ ਡੰਕੇਟ (2) ਸ਼ੁਰੂਆਤੀ ਓਵਰਾਂ ਵਿਚ ਅਸ਼ਵਿਨ ਦਾ ਸ਼ਿਕਾਰ ਹੋ ਗਏ। ਤੇਜ਼ ਪਿੱਚ ‘ਤੇ ਅਸ਼ਵਿਨ ਨੇ ਆਪਣੀ ਸਪਿਨ ਨਾਲ ਇੰਗਲੈਂਡ ਦੇ ਸਾਰੇ ਬੱਲੇਬਾਜ਼ਾਂ ਨੂੰ ਘੇਰੇ ‘ਚ ਲਿਆ ਦਿੱਤਾ। ਉਸਨੇ ਓਲੀ ਪੋਪ ਨੂੰ ਵੀ 19 ਦੌੜਾਂ ਤੇ ਜੈਸਵਾਲ ਦੇ ਹੱਥੋ ਕੈਚ ਆਊਟ ਕਰਾਇਆ।ਇੰਗਲੈਂਡ ਲਈ ਜੋ ਰੂਟ ਇਕ ਸਿਰੇ ਨਾਲ ਬੱਲੇਬਾਜ਼ੀ ਕਰਦੇ ਨਜ਼ਰ ਆਏ।
ਉਸ ਦੇ ਨਾਲ ਜੌਨੀ ਬੇਅਰਸਟੋ ਨੇ 31 ਗੇਂਦਾਂ ‘ਤੇ 39, ਬੇਨ ਸਟੋਕਸ ਨੇ 2 ਅਤੇ ਬੇਨ ਫੋਕਸ ਨੇ 8 ਦੌੜਾਂ ਬਣਾਈਆਂ। ਅਸ਼ਵਿਨ ਨੇ ਆਪਣੀ ਪਾਰੀ ‘ਚ ਆਪਣੇ ਪੰਜ ਵਿਕੇਟ ਪੂਰੇ ਕਰੇ।ਇਸ ਤੋਂ ਬਾਅਦ ਜਸਪ੍ਰੀਤ ਬੁਮਰਾਹ ਨੇ ਗੇਂਦ ਫੜੀ ਅਤੇ ਉਸੇ ਓਵਰ ‘ਚ ਟੌਮ ਹਾਰਟਲੇ ਅਤੇ ਮਾਰਕਵੁੱਡ ਦੀਆਂ ਵਿਕਟਾਂ ਲਈਆਂ। ਇੰਗਲੈਂਡ ਦੀ 9ਵੀਂ ਵਿਕਟ ਰਵਿੰਦਰ ਜਡੇਜਾ ਨੇ ਬਸ਼ੀਰ ਨੂੰ ਦਿੱਤੀ। ਇੰਗਲੈਂਡ ਦੀ 10ਵੀਂ ਵਿਕਟ ਜੋ ਰੂਟ ਦੇ ਰੂਪ ‘ਚ ਡਿੱਗੀ। ਰੂਟ ਨੇ 128 ਗੇਂਦਾਂ ‘ਤੇ 12 ਚੌਕਿਆਂ ਦੀ ਮਦਦ ਨਾਲ 84 ਦੌੜਾਂ ਬਣਾਈਆਂ।
ਦੋਵਾਂ ਟੀਮਾਂ ਦੀ ਪਲੇਇੰਗ 11
ਭਾਰਤ : ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜੈਸਵਾਲ, ਸ਼ੁਭਮਨ ਗਿੱਲ, ਦੇਵਦੱਤ ਪਡਿਕਲ, ਰਵਿੰਦਰ ਜਡੇਜਾ, ਸਰਫਰਾਜ਼ ਖਾਨ, ਧਰੁਵ ਜੁਰੇਲ (ਵਿਕਟਕੀਪਰ), ਰਵੀਚੰਦਰਨ ਅਸ਼ਵਿਨ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਜਸਪ੍ਰੀਤ ਬੁਮਰਾਹ।
ਇੰਗਲੈਂਡ : ਬੇਨ ਸਟੋਕਸ (ਕਪਤਾਨ), ਜ਼ੈਕ ਕ੍ਰਾਉਲੀ, ਬੇਨ ਡਕੇਟ, ਓਲੀ ਪੋਪ, ਜੋ ਰੂਟ, ਜੌਨੀ ਬੇਅਰਸਟੋ, ਬੇਨ ਫੋਕਸ (ਵਿਕਟਕੀਪਰ), ਟੌਮ ਹਾਰਟਲੇ, ਸ਼ੋਏਬ ਬਸ਼ੀਰ, ਮਾਰਕ ਵੁੱਡ, ਜੇਮਸ ਐਂਡਰਸਨ।