ਸਾਓ ਪਾਓਲੋ: ਦੱਖਣੀ ਬ੍ਰਾਜ਼ੀਲ ਦੇ ਰੀਓ ਗ੍ਰਾਂਡੇ ਡੋ ਸੁਲ ਸੂਬੇ ਵਿੱਚ ਹੁਣ ਤੱਕ ਦੇ ਸਭ ਤੋਂ ਖ਼ਰਾਬ ਮੌਸਮ (The worst weather) ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 143 ਹੋ ਗਈ ਹੈ। ਸਿਵਲ ਡਿਫੈਂਸ ਏਜੰਸੀ (The Civil Defense Agency) ਮੁਤਾਬਕ 125 ਲੋਕ ਅਜੇ ਵੀ ਲਾਪਤਾ ਹਨ ਜਦਕਿ ਛੇ ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ। ਸਿਨਹੂਆ ਸਮਾਚਾਰ ਏਜੰਸੀ ਦੇ ਅਨੁਸਾਰ, ਸੂਬੇ ਵਿੱਚ ਪਿਛਲੇ ਦੋ ਹਫ਼ਤਿਆਂ ਵਿੱਚ ਰਿਕਾਰਡ ਬਾਰਿਸ਼ ਹੋਈ ਹੈ, ਜਿਸ ਕਾਰਨ ਹੜ੍ਹ ਅਤੇ ਵੱਡੀ ਮਾਤਰਾ ਵਿੱਚ ਚਿੱਕੜ ਦਾ ਵਹਾਅ ਆਇਆ ਹੈ। ਸੂਬਾਈ ਰਾਜਧਾਨੀ ਪੋਰਟੋ ਅਲੇਗਰੇ ਸਮੇਤ 446 ਸ਼ਹਿਰਾਂ ਤੋਂ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ।

ਪੋਰਟੋ ਅਲੇਗਰੇ ਵਿੱਚ ਗੁਆਇਬਾ ਨਦੀ ਦਾ ਬੰਨ੍ਹ ਟੁੱਟ ਗਿਆ ਹੈ ਅਤੇ ਅੱਧੇ ਤੋਂ ਵੱਧ ਸ਼ਹਿਰ ਪਾਣੀ ਵਿੱਚ ਡੁੱਬ ਗਿਆ ਹੈ। ਸੂਬੇ ‘ਚ 29 ਅਪ੍ਰੈਲ ਤੋਂ 12 ਮਈ ਤੱਕ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਕਾਰਨ ਹੜ੍ਹ ਦਾ ਪਾਣੀ ਘੱਟ ਨਹੀਂ ਹੋ ਰਿਹਾ ਹੈ। ਬੀਤੇ ਦਿਨ 6,18,550 ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ। ਰਾਸ਼ਟਰੀ ਮੌਸਮ ਵਿਭਾਗ ਨੇ ਅੱਜ ਇਹ ਵੀ ਕਿਹਾ ਹੈ ਕਿ ਅਰਜਨਟੀਨਾ ਅਤੇ ਉਰੂਗਵੇ ਦੀ ਸਰਹੱਦ ਦੇ ਨੇੜੇ ਸਥਿਤ ਦੱਖਣੀ ਸੂਬੇ ‘ਚ ਬਾਰਿਸ਼ ਜਾਰੀ ਰਹੇਗੀ। ਗਵਰਨਰ ਐਡੁਆਰਡੋ ਲੀਤੇ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਹੜ੍ਹਾਂ ਤੋਂ ਬਾਅਦ ਸੂਬੇ ਦੇ ਮੁੜ ਨਿਰਮਾਣ ਲਈ ਲਗਭਗ 3.7 ਬਿਲੀਅਨ ਡਾਲਰ ਦੀ ਲੋੜ ਹੋਵੇਗੀ।

The post ਦੱਖਣੀ ਬ੍ਰਾਜ਼ੀਲ ‘ਚ ਖ਼ਰਾਬ ਮੌਸਮ ਕਾਰਨ ਮਰਨ ਵਾਲਿਆਂ ਦੀ ਵਧੀ ਗਿਣਤੀ appeared first on Timetv.

Leave a Reply