November 5, 2024

ਦੇਵ ਪ੍ਰਕਾਸ਼ ਮਧੁਕਰ ਨੂੰ ਲੱਗਾ ਝਟਕਾ,ਕੋਰਟ ਨੇ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜਿਆ

ਉੱਤਰ ਪ੍ਰਦੇਸ਼: ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ 2 ਜੁਲਾਈ ਨੂੰ ਭਗਦੜ ਮੱਚਣ ਦੇ ਮੁੱਖ ਮੁਲਜ਼ਮ ਦੇਵ ਪ੍ਰਕਾਸ਼ ਮਧੂਕਰ (Dev Prakash Madhukar) ਨੂੰ ਹਾਥਰਸ ਪੁਲਿਸ ਦੇ ‘ਸਪੈਸ਼ਲ ਆਪਰੇਸ਼ਨ ਗਰੁੱਪ’ (ਐਸ.ਓ.ਜੀ.) ਨੇ ਦਿੱਲੀ ਦੇ ਨਜਫ਼ਗੜ੍ਹ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਹੈ।

ਜਿਸ ਲਈ ਉਨ੍ਹਾਂ ਨੂੰ ਅੱਜ (6 ਜੁਲਾਈ) ਹਾਥਰਸ ਦੀ ਅਦਾਲਤ (Hathers Court) ਵਿੱਚ ਪੇਸ਼ ਕੀਤਾ ਗਿਆ। ਹੁਣ ਮੁੱਖ ਦੋਸ਼ੀ ਦੇਵ ਪ੍ਰਕਾਸ਼ ਮਧੁਕਰ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ (Judicial Custody) ‘ਚ ਭੇਜ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਅੱਜ ਯਾਨੀ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਹਾਥਰਸ ਵਿੱਚ ਭਗਦੜ ਦੀ ਘਟਨਾ ਵਿੱਚ 123 ਲੋਕ ਮਾਰੇ ਗਏ ਸਨ।

By admin

Related Post

Leave a Reply