November 5, 2024

ਦੂਸ਼ਿਤ ਪਾਣੀ ਪੀਣ ਨਾਲ ਇਕੋ ਪਰਿਵਾਰ ਦੇ 5 ਬੱਚਿਆਂ ਦੀ ਹੋਈ ਮੌਤ

ਗੁਰਦਾਸਪੁਰ : ਪਾਕਿਸਤਾਨ (Pakistan) ਦੇ ਸਿੰਧ ਸੂਬੇ ਦੇ ਸੰਘਰ ਜ਼ਿਲ੍ਹੇ (Sanghar distric) ‘ਚ ਇਕ ਹੈਂਡ ਪੰਪ ਦਾ ਦੂਸ਼ਿਤ ਪਾਣੀ ਪੀਣ ਨਾਲ ਇਕੋ ਪਰਿਵਾਰ ਦੇ 5 ਬੱਚਿਆਂ ਦੀ ਮੌਤ ਹੋ ਗਈ।

ਸਰਹੱਦ ਪਾਰਲੇ ਸੂਤਰਾਂ ਅਨੁਸਾਰ ਸੰਘਰ ਵਿੱਚ 4 ਤੋਂ 8 ਸਾਲ ਦੀ ਉਮਰ ਦੇ ਪੰਜ ਬੱਚਿਆਂ ਦੀ ਮੌਤ ਨੇੜਲੇ ਹੈਂਡ ਪੰਪ ਤੋਂ ਪਾਣੀ ਪੀਣ ਨਾਲ ਹੋ ਗਈ। ਸਬੰਧਤ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਉਨ੍ਹਾਂ ਨੂੰ ਬੁਖਾਰ, ਦਸਤ ਅਤੇ ਉਲਟੀਆਂ ਦੀ ਸ਼ਿਕਾਇਤ ਕਰਕੇ ਹਸਪਤਾਲ ਲਿਜਾਇਆ ਗਿਆ। ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਮੁਰੀਦ ਭੱਟੀ (8), ਮੁਮਤਾਜ਼ (3), ਰਾਸ਼ਿਦ ਅਲੀ (5), ਸਾਨੀਆ (4) ਅਤੇ ਜਮੀਰਾ (4) ਵਜੋਂ ਹੋਈ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ।

By admin

Related Post

Leave a Reply