ਚੰਡੀਗੜ੍ਹ: ਹਰਿਆਣਾ ਦੇ ਬਿਜਲੀ ਕਰਮਚਾਰੀਆਂ ਨੂੰ ਦੀਵਾਲੀ ‘ਤੇ 2,000 ਰੁਪਏ ਦਾ ਤੋਹਫ਼ਾ ਬੋਨਸ ਮਿਲੇਗਾ। ਇਸ ਸਬੰਧੀ ਦੱਖਣੀ ਹਰਿਆਣਾ ਬਿਜਲੀ ਵੰਡ ਨਿਗਮ (South Haryana Electricity Distribution Corporation) ਨੇ ਸਾਰੇ ਐਸ.ਈ ਅਤੇ ਐਕਸੀਅਨ ਨੂੰ ਪੱਤਰ ਲਿਖ ਕੇ ਹਦਾਇਤਾਂ ਜਾਰੀ ਕੀਤੀਆਂ ਹਨ। ਇਹ ਤੋਹਫ਼ਾ ਨਿਗਮ ਵੱਲੋਂ ਸਮੂਹ ਸੀ ਅਤੇ ਡੀ ਦੇ ਰੈਗੂਲਰ, ਠੇਕੇ ‘ਤੇ ਅਤੇ ਐਚ.ਕੇ.ਆਰ.ਐਨ. ਦੇ ਕਰਮਚਾਰੀਆਂ ਨੂੰ ਦਿੱਤਾ ਜਾਵੇਗਾ। ਠੇਕੇਦਾਰਾਂ ਰਾਹੀਂ ਡੀ.ਸੀ ਰੇਟ ’ਤੇ ਰੱਖੇ ਮੁਲਾਜ਼ਮਾਂ ਨੂੰ ਵੀ ਇਹ ਲਾਭ ਮਿਲੇਗਾ।
ਪਹਿਲਾਂ ਮਿਲੇਗੀ ਤਨਖ਼ਾਹ: ਵਿੱਤ ਵਿਭਾਗ ਨੇ ਬਿਜਲੀ ਨਿਗਮਾਂ ਨੂੰ ਹਦਾਇਤਾਂ ਦਿੱਤੀਆਂ ਹਨ ਕਿ ਠੇਕੇ ‘ਤੇ ਕੰਮ ਕਰਦੇ ਮੁਲਾਜ਼ਮਾਂ ਦੀਆਂ ਐਚ.ਕੇ.ਆਰ.ਐਨ ਅਤੇ ਡੀ.ਸੀ ਰੇਟਾਂ ‘ਤੇ ਦੀਵਾਲੀ ਤੋਂ ਪਹਿਲਾਂ ਤਨਖ਼ਾਹ ਜਾਰੀ ਕੀਤੀ ਜਾਵੇ ।