ਦਿੱਲੀ ਦੇ ਤਿੰਨ ਸਕੂਲਾਂ ਨੂੰ ਈਮੇਲ ਰਾਹੀਂ ਬੰਬ ਦੀ ਮਿਲੀ ਧਮਕੀ
By admin / April 30, 2024 / No Comments / Punjabi News
ਨਵੀਂ ਦਿੱਲੀ: ਦਿੱਲੀ ਦੇ ਤਿੰਨ ਸਕੂਲਾਂ (Three schools) ਨੂੰ ਈਮੇਲ ਰਾਹੀਂ ਬੰਬ ਦੀ ਧਮਕੀ ਮਿਲੀ ਹੈ ਅਤੇ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ ਅਤੇ ਤਲਾਸ਼ੀ ਮੁਹਿੰਮ (Search Operation) ਚਲਾ ਰਹੇ ਹਨ। ਚਾਣਕਿਆਪੁਰੀ ਵਿੱਚ ਸੰਸਕ੍ਰਿਤ ਸਕੂਲ, ਪੂਰਬੀ ਦਿੱਲੀ ਵਿੱਚ ਮਯੂਰ ਵਿਹਾਰ ਵਿੱਚ ਮਦਰ ਮੈਰੀ ਸਕੂਲ ਅਤੇ ਦਵਾਰਕਾ ਵਿੱਚ ਦਿੱਲੀ ਪਬਲਿਕ ਸਕੂਲ ਨੂੰ ਬੰਬ ਦੀ ਧਮਕੀ ਮਿਲੀ ਹੈ।
ਸਥਾਨਕ ਪੁਲਿਸ ਨੂੰ ਸੂਚਿਤ ਕੀਤੇ ਜਾਣ ਤੋਂ ਬਾਅਦ ਸਕੂਲ ਦੀ ਇਮਾਰਤ ਨੂੰ ਖਾਲੀ ਕਰਵਾ ਲਿਆ ਗਿਆ। ਬੰਬ ਖੋਜ ਟੀਮਾਂ, ਬੰਬ ਨਿਰੋਧਕ ਦਸਤੇ ਅਤੇ ਦਿੱਲੀ ਫਾਇਰ ਸਰਵਿਸ ਦੇ ਅਧਿਕਾਰੀਆਂ ਨੂੰ ਸਕੂਲਾਂ ਵਿੱਚ ਭੇਜਿਆ ਗਿਆ ਹੈ। ਖੋਜ ਟੀਮ ਨੂੰ ਅਜੇ ਤੱਕ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ। ਫਰਵਰੀ ਵਿੱਚ, ਆਰ.ਕੇ ਪੁਰਮ ਦੇ ਦਿੱਲੀ ਪੁਲਿਸ ਸਕੂਲ ਵਿੱਚ ਇੱਕ ਅਜਿਹੀ ਧਮਕੀ ਦੀ ਅਫਵਾਹ ਸਾਹਮਣੇ ਆਈ ਸੀ।