ਤਿਹਾੜ ਜੇਲ੍ਹ ਪ੍ਰਸ਼ਾਸਨ ਦੀ ਰਿਪੋਰਟ ਨੇ ਭਾਜਪਾ ਦੀ ਸਾਜ਼ਿਸ਼ ਦਾ ਕਰ ਦਿੱਤਾ ਹੈ ਖੁਲਾਸਾ: ਆਤਿਸ਼ੀ
By admin / April 21, 2024 / No Comments / Punjabi News
ਨਵੀਂ ਦਿੱਲੀ: ਤਿਹਾੜ ਜੇਲ੍ਹ (The Tihar Jail administration) ਵਿੱਚ ਬੰਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Chief Minister Arvind Kejriwal) ਦੀ ਸਿਹਤ ਦੀ ਸਥਿਤੀ ਬਾਰੇ ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਉਪ ਰਾਜਪਾਲ ਐਲ.ਜੀ ਸਕਸੈਨਾ (The Lieutenant Governor LG Saxena) ਨੂੰ ਤੱਥਾਂ ਵਾਲੀ ਰਿਪੋਰਟ ਸੌਂਪੀ ਹੈ। ਰਿਪੋਰਟ ਵਿੱਚ ਆਮ ਆਦਮੀ ਪਾਰਟੀ ਦੇ ਦਾਅਵੇ ਨੂੰ ਝੂਠਾ ਦੱਸਿਆ ਗਿਆ ਹੈ। ‘ਆਪ’ ਨੇ ਇਸ ਰਿਪੋਰਟ ‘ਤੇ ਸਵਾਲ ਖੜ੍ਹੇ ਕਰਦਿਆਂ ਇਸ ਨੂੰ ਭਾਜਪਾ ਦੀ ਸਾਜ਼ਿਸ਼ ਕਰਾਰ ਦਿੱਤਾ ਹੈ।
ਦਿੱਲੀ ਦੀ ਮੰਤਰੀ ਆਤਿਸ਼ੀ ਨੇ ਕਿਹਾ ਕਿ ਤਿਹਾੜ ਜੇਲ੍ਹ ਪ੍ਰਸ਼ਾਸਨ ਦੀ ਰਿਪੋਰਟ ਨੇ ਭਾਜਪਾ ਦੀ ਸਾਜ਼ਿਸ਼ ਦਾ ਖੁਲਾਸਾ ਕਰ ਦਿੱਤਾ ਹੈ। ਕੋਈ ਵੀ ਡਾਕਟਰ ਤੁਹਾਨੂੰ ਦੱਸੇਗਾ ਕਿ 300 ਸ਼ੂਗਰ ਲੈਵਲ ਖਤਰਨਾਕ ਹੈ। ਭਾਜਪਾ ਦੇ ਇਸ਼ਾਰੇ ‘ਤੇ ਕੇਜਰੀਵਾਲ ਨੂੰ ਜੇਲ੍ਹ ‘ਚ ਬੰਦ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। CM ਕੇਜਰੀਵਾਲ ਨੂੰ ਇਨਸੁਲਿਨ ਦੇਣ ‘ਚ ਜੇਲ੍ਹ ਪ੍ਰਸ਼ਾਸਨ ਨੂੰ ਪਰੇਸ਼ਾਨੀ ਕਿਉਂ? ਜਦਕਿ ਸੱਚਾਈ ਇਹ ਹੈ ਕਿ ਸੀਐਮ ਕੇਜਰੀਵਾਲ ਪਿਛਲੇ 12 ਸਾਲਾਂ ਤੋਂ ਇਨਸੁਲਿਨ ਲੈ ਰਹੇ ਹਨ। ਜੇਲ੍ਹ ਜਾਣ ਤੋਂ ਪਹਿਲਾਂ ਉਹ 50 ਯੂਨਿਟ ਇਨਸੁਲਿਨ ਰੋਜ਼ਾਨਾ ਲੈਂਦੇ ਸਨ।
RML ਹਸਪਤਾਲ ਨੇ ਇਨਸੁਲਿਨ ਦੀ ਸਲਾਹ ਨਹੀਂ ਦਿੱਤੀ
ਤੁਹਾਨੂੰ ਦੱਸ ਦੇਈਏ ਕਿ ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਰਿਪੋਰਟ ਵਿੱਚ ਕਿਹਾ ਹੈ ਕਿ RML ਹਸਪਤਾਲ ਤੋਂ ਮਿਲੀ MLC ਰਿਪੋਰਟ ਦੇ ਅਨੁਸਾਰ, ਕੇਜਰੀਵਾਲ ਨੂੰ ਨਾ ਤਾਂ ਕੋਈ ਇਨਸੁਲਿਨ ਦੀ ਸਲਾਹ ਦਿੱਤੀ ਗਈ ਸੀ ਅਤੇ ਨਾ ਹੀ ਕਿਸੇ ਇਨਸੁਲਿਨ ਦੀ ਜ਼ਰੂਰਤ ਬਾਰੇ ਦੱਸਿਆ ਗਿਆ ਸੀ। 10 ਅਪ੍ਰੈਲ ਅਤੇ 15 ਅਪ੍ਰੈਲ ਨੂੰ ਡਾਕਟਰਾਂ ਨੇ ਕੇਜਰੀਵਾਲ ਦੀ ਸਮੀਖਿਆ ਕੀਤੀ ਅਤੇ ਸ਼ੂਗਰ ਦੀਆਂ ਦਵਾਈਆਂ ਦੀ ਸਲਾਹ ਦਿੱਤੀ। ਇਹ ਕਹਿਣਾ ਗਲਤ ਹੈ ਕਿ ਕੇਜਰੀਵਾਲ ਆਪਣੇ ਇਲਾਜ ਦੌਰਾਨ ਕਿਸੇ ਵੀ ਸਮੇਂ ਇਨਸੁਲਿਨ ਤੋਂ ਵਾਂਝੇ ਸਨ।