ਦਸੂਹਾ : ਟਰੈਕਟਰ ਤੇ ਮੋਟਰਸਾਈਕਲ (Tractor and Motorcycle) ਵਿਚਾਲੇ ਹੋਈ ਟੱਕਰ ਵਿੱਚ ਮੋਟਰਸਾਈਕਲ ਸਵਾਰ (Motorcycle Riders) ਦੋ ਨੌਜਵਾਨਾਂ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐਸ.ਆਈ. ਮਹਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਸ਼ੰਕਰ ਸਿੰਘ ਪੁੱਤਰ ਰਾਮ ਸਰੂਪ ਵਾਸੀ ਸੰਤਪੁਰ ਗੋਰਸੀਆ ਨੇ ਦੱਸਿਆ ਕਿ ਉਹ ਆਪਣੇ ਭਰਾ ਦੀ ਦਵਾਈ ਲੈਣ ਲਈ ਦਸੂਹਾ ਦੇ ਸਰਕਾਰੀ ਹਸਪਤਾਲ ‘ਚ ਆਇਆ ਸੀ।
ਸ਼ੰਕਰ ਸਿੰਘ ਨੇ ਅੱਗੇ ਦੱਸਿਆ ਕਿ ਉਸ ਦਾ ਲੜਕਾ ਰੋਹਿਤ ਆਪਣੇ ਦੋਸਤ ਨਿਰੰਜਨ ਰਵਿਦਾਸ ਨਾਲ ਮੋਟਰਸਾਈਕਲ ‘ਤੇ ਆਇਆ ਸੀ ਅਤੇ ਮੋਟਰਸਾਈਕਲ ‘ਤੇ ਉਨ੍ਹਾਂ ਤੋਂ ਅੱਗੇ ਆਪਣੇ ਪਿੰਡ ਨੂੰ ਜਾ ਰਿਹਾ ਸੀ। ਜਦੋਂ ਉਹ ਪਿੰਡ ਪੰਡੋਰੀ ਅਰਾਈਆਂ ਨੇੜੇ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਿਹਾ ਸਵਰਾਜ ਟਰੈਕਟਰ ਡੰਪਿੰਗ ਮਸ਼ੀਨ ਨਾਲ ਟਕਰਾ ਕੇ ਸੜਕ ’ਤੇ ਡਿੱਗ ਗਿਆ। ਇਕ ਅਣਪਛਾਤਾ ਵਾਹਨ ਉਸ ਦੇ ਉਪਰੋਂ ਲੰਘ ਗਿਆ, ਜਿਸ ਕਾਰਨ ਉਸ ਦੇ ਪਿੱਛੇ ਬੈਠੇ ਉਸ ਦੇ ਲੜਕੇ ਰੋਹਿਤ ਅਤੇ ਨਿਰੰਜਨ ਰਵਿਦਾਸ ਦੀ ਸਿਰ ਵਿਚ ਗੰਭੀਰ ਸੱਟ ਲੱਗਣ ਕਾਰਨ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਨੇ ਰੋਹਿਤ ਦੇ ਪਿਤਾ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।