ਰਾਂਚੀ : ਝਾਰਖੰਡ ਮੁਕਤੀ ਮੋਰਚਾ (The Jharkhand Mukti Morcha) ਨੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਜੇ.ਐਮ.ਐਮ ਨੇ ਦੂਜੀ ਸੂਚੀ ਵਿੱਚ ਇੱਕ ਉਮੀਦਵਾਰ ਨੂੰ ਮੈਦਾਨ ਵਿੱਚ ਉਤਾਰਿਆ ਹੈ। ਜਾਰੀ ਸੂਚੀ ਮੁਤਾਬਕ ਮਹੂਆ ਮਾਜੀ ਨੂੰ ਰਾਂਚੀ ਤੋਂ ਉਮੀਦਵਾਰ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਹੋਰ ਉਮੀਦਵਾਰਾਂ ਦੇ ਨਾਵਾਂ ਦਾ ਵੀ ਜਲਦੀ ਐਲਾਨ ਕੀਤਾ ਜਾਵੇਗਾ।

ਤੁਹਾਨੂੰ ਦੱਸ ਦੇਈਏ ਕਿ ਜੇ.ਐਮ.ਐਮ ਨੇ ਪਿਛਲੇ ਮੰਗਲਵਾਰ ਵਿਧਾਨ ਸਭਾ ਚੋਣਾਂ ਲਈ 35 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ।

ਜ਼ਿਕਰਯੋਗ ਹੈ ਕਿ ਝਾਰਖੰਡ ‘ਚ 13 ਅਤੇ 20 ਨਵੰਬਰ ਨੂੰ ਵੋਟਿੰਗ ਹੋਵੇਗੀ ਅਤੇ ਨਤੀਜੇ 23 ਨਵੰਬਰ ਨੂੰ ਹੀ ਆਉਣਗੇ। ਝਾਰਖੰਡ ‘ਚ 2 ਪੜਾਵਾਂ ‘ਚ ਚੋਣਾਂ ਹੋਣਗੀਆਂ। ਝਾਰਖੰਡ ਵਿੱਚ 81 ਵਿਧਾਨ ਸਭਾ ਸੀਟਾਂ ਹਨ। ਝਾਰਖੰਡ ਵਿੱਚ ਲਗਭਗ 2 ਕਰੋੜ 60 ਲੱਖ ਵੋਟਰ ਹਨ। ਇੱਥੇ 1 ਕਰੋੜ 31 ਲੱਖ ਪੁਰਸ਼ ਵੋਟਰ ਹਨ, ਜਦਕਿ 1 ਕਰੋੜ 29 ਲੱਖ ਮਹਿਲਾ ਵੋਟਰ ਹਨ।  ਝਾਰਖੰਡ ‘ਚ 29 ਹਜ਼ਾਰ 562 ਬੂਥਾਂ ‘ਤੇ ਵੋਟਿੰਗ ਹੋਵੇਗੀ। ਝਾਰਖੰਡ ਦੇ ਹਰ ਬੂਥ ‘ਤੇ 881 ਵੋਟਰ ਹੋਣਗੇ।

Leave a Reply