ਜੰਮੂ ਕਸ਼ਮੀਰ : ਜੰਮੂ ਵਿੱਚ ਅੱਜ ਯਾਨੀ ਸੋਮਵਾਰ ਸਵੇਰੇ ਸਭ ਤੋਂ ਵੱਡੇ ਆਰਮੀ ਬੇਸ ਨੇੜੇ ਸ਼ੱਕੀ ਅੱਤਵਾਦੀ ਗਤੀਵਿਧੀ ਤੋਂ ਬਾਅਦ ਅੱਤਵਾਦ ਵਿਰੋਧੀ ਤਲਾਸ਼ੀ ਮੁਹਿੰਮ (An Anti-Terrorist Search Operation) ਚਲਾਈ ਗਈ। ਰੱਖਿਆ ਬੁਲਾਰੇ ਲੈਫਟੀਨੈਂਟ ਕਰਨਲ ਸੁਨੀਲ ਬਾਰਟਵਾਲ ਮੁਤਾਬਕ ਸਵੇਰੇ 10 ਤੋਂ 10:30 ਦੇ ਦਰਮਿਆਨ ਕੁਝ ਦੂਰੀ ਤੋਂ ਗੋਲੀਬਾਰੀ ਹੋਈ।
ਫੌਜੀ ਅੱਡੇ ਨੂੰ ਕਿਸੇ ਵੀ ਗਤੀਵਿਧੀ ਲਈ ਸੀਲ ਕਰ ਦਿੱਤਾ ਗਿਆ ਹੈ ਅਤੇ ਤਲਾਸ਼ੀ ਮੁਹਿੰਮ ਚਲਾਈ ਗਈ ਹੈ। ਰੱਖਿਆ ਬੁਲਾਰੇ ਨੇ ਦੱਸਿਆ ਕਿ ਹੁਣ ਤੱਕ ਫੌਜ ਦੇ ਕਿਸੇ ਜਵਾਨ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ।