November 6, 2024

ਜੋ ਖ਼ਬਰ ਸੋਸ਼ਲ ਮੀਡੀਆ ‘ਤੇ ਮੇਰੀ ਕਮਾਈ ਨੂੰ ਲੈ ਕੇ ਚੱਲ ਰਹੀ ਹੈ, ਉਹ ਸੱਚ ਨਹੀਂ: ਵਿਰਾਟ ਕੋਹਲੀ

Virat Kohli ਨੇ ਸੋਸ਼ਲ ਮੀਡੀਆ ਤੋਂ ਕਮਾਈ 'ਤੇ ...

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ (Indian cricket team) ਦੇ ਸਾਬਕਾ ਕਪਤਾਨ ਵਿਰਾਟ ਕੋਹਲੀ (Virat Kohli) ਨੇ ਅੱਜ ਉਨ੍ਹਾਂ ਖਬਰਾਂ ਨੂੰ ਖਾਰਿਜ ਕਰ ਦਿੱਤਾ, ਜਿੰਨਾ ‘ਚ ਕਿਹਾ ਗਿਆ ਹੈ ਕਿ ਉਹ ਫੋਟੋ ਸ਼ੇਅਰਿੰਗ ਐਪ ਇੰਸਟਾਗ੍ਰਾਮ ‘ਤੇ ਪ੍ਰਤੀ ਪੋਸਟ 11.45 ਕਰੋੜ ਰੁਪਏ ਕਮਾਉਂਦੇ ਹਨ। ਕੋਹਲੀ ਨੇ ਟਵਿੱਟਰ ‘ਤੇ ਲਿਖਿਆ, ਜ਼ਿੰਦਗੀ ‘ਚ ਜੋ ਵੀ ਮਿਲਿਆ, ਉਸ ਲਈ ਮੈਂ ਸ਼ੁਕਰਗੁਜ਼ਾਰ ਅਤੇ ਰਿਣੀ ਹਾਂ, ਪਰ ਜੋ ਖ਼ਬਰ ਸੋਸ਼ਲ ਮੀਡੀਆ ‘ਤੇ ਮੇਰੀ ਕਮਾਈ ਨੂੰ ਲੈ ਕੇ ਚੱਲ ਰਹੀ ਹੈ, ਉਹ ਸੱਚ ਨਹੀਂ ਹੈ।

ਇਸ ਤੋਂ ਪਹਿਲਾਂ ਅਜਿਹੀਆਂ ਖ਼ਬਰਾਂ ਆਈਆਂ ਸਨ ਕਿ ਕੋਹਲੀ ਇੰਸਟਾਗ੍ਰਾਮ ‘ਤੇ ਸਭ ਤੋਂ ਵੱਧ ਕਮਾਈ ਕਰਨ ਵਾਲੇ ਭਾਰਤੀ ਹਨ। ਇਸੇ ਰਿਪੋਰਟ ਮੁਤਾਬਕ ਰੋਨਾਲਡੋ ਹਰ ਪੋਸਟ ਲਈ 3.23 ਮਿਲੀਅਨ ਡਾਲਰ ਚਾਰਜ ਕਰਦੇ ਹਨ, ਜੋ ਕਿ ਲਗਭਗ 26.75 ਕਰੋੜ ਰੁਪਏ ਹੈ। ਦੂਜੇ ਨੰਬਰ ‘ਤੇ ਮੌਜੂਦ ਉਸ ਦਾ ਵਿਰੋਧੀ ਮੇਸੀ 2.56 ਮਿਲੀਅਨ ਡਾਲਰ ਪ੍ਰਤੀ ਇੰਸਟਾਗ੍ਰਾਮ ਪੋਸਟ ਕਮਾਉਂਦਾ ਹੈ ਜੋ ਕਿ 21.49 ਕਰੋੜ ਹੈ। ਕੋਹਲੀ 30 ਅਗਸਤ ਤੋਂ ਸ਼ੁਰੂ ਹੋ ਰਹੇ ਏਸ਼ੀਆ ਕੱਪ 2023 ਤੋਂ ਪਹਿਲਾਂ ਬੀ.ਸੀ.ਸੀ.ਆਈ ਵੱਲੋਂ ਆਰਾਮ ਦਿੱਤੇ ਜਾਣ ਕਾਰਨ ਫਿਲਹਾਲ ਬ੍ਰੇਕ ‘ਤੇ ਹਨ।

The post ਜੋ ਖ਼ਬਰ ਸੋਸ਼ਲ ਮੀਡੀਆ ‘ਤੇ ਮੇਰੀ ਕਮਾਈ ਨੂੰ ਲੈ ਕੇ ਚੱਲ ਰਹੀ ਹੈ, ਉਹ ਸੱਚ ਨਹੀਂ: ਵਿਰਾਟ ਕੋਹਲੀ appeared first on Time Tv.

By admin

Related Post

Leave a Reply