Lifestyle: ਸੂਰਜ ਗ੍ਰਹਿਣ (A Solar Eclipse) ਦੌਰਾਨ ਸਿਰਫ਼ ਭੋਜਨ ਕਰਨਾ ਜ਼ਾਂ ਸੌਣਾ ਹੀ ਹਾਨੀਕਾਰਕ ਨਹੀੰ ਮੰਨਿਆ ਜਾਂਦਾ,ਬਲਕਿ ਗ੍ਰਹਿਣ ਨੂੰ ਨੰਗੀ ਅੱਖਾਂ ਨਾਲ ਦੇਖਣਾ ਵੀ ਹਾਨੀਕਾਰਕ ਹੋ ਸਕਦਾ ਹੈ । ਇਸ ਕਾਰਨ ਅੱਖਾਂ ਦੀ ਰੋਸ਼ਨੀ ਵੀ ਖਤਮ ਹੋਣ ਦਾ ਖਤਰਾ ਰਹਿੰਦਾ ਹੈ। ਦਰਅਸਲ, ਗ੍ਰਹਿਣ ਦੌਰਾਨ ਨਿਕਲਣ ਵਾਲੀਆਂ ਹਾਨੀਕਾਰਕ ਕਿਰਨਾਂ ਅੱਖਾਂ ਨੂੰ ਗੰਭੀਰ ਨੁਕਸਾਨ ਪਹੁੰਚਾਉਂਦੀਆਂ ਹਨ, ਪਰ ਅਜਿਹਾ ਨਹੀਂ ਹੈ ਕਿ ਸੂਰਜ ਗ੍ਰਹਿਣ ਨੂੰ ਨੰਗੀਆਂ ਅੱਖਾਂ ਨਾਲ ਦੇਖ ਕੇ ਅੰਨ੍ਹਾ ਹੋ ਸਕਦਾ ਹੈ। ਬਿਨਾਂ ਕਿਸੇ ਸੁਰੱਖਿਆ ਦੇ ਲੰਬੇ ਸਮੇਂ ਤੱਕ ਦੇਖਣਾ ਨੁਕਸਾਨ ਪਹੁੰਚਾ ਸਕਦਾ ਹੈ। ਇਸ ਲਈ ਗ੍ਰਹਿਣ ਨੂੰ ਨੰਗੀਆਂ ਅੱਖਾਂ ਨਾਲ ਦੇਖਣ ਦੀ ਬਜਾਏ ‘ਇਕਲਿਪਸ ਐਨਕਾਂ’ ਨਾਲ ਦੇਖਣ ਦੀ ਸਲਾਹ ਦਿੱਤੀ ਜਾਂਦੀ ਹੈ।

ਰੈਟੀਨਾ ਨੂੰ ਹੋ ਸਕਦਾ ਹੈ ਨੁਕਸਾਨ
ਸਿਰਫ ਗ੍ਰਹਿਣ ਦੇ ਸਮੇਂ ਹੀ ਨਹੀਂ, ਸੂਰਜ ਨੂੰ ਲੰਬੇ ਸਮੇਂ ਤੱਕ ਨੰਗੀਆਂ ਅੱਖਾਂ ਨਾਲ ਦੇਖਣ ਦੀ ਗਲਤੀ ਅੱਖਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਜਿਸ ਨੂੰ ਸੋਲਰ ਰੈਟੀਨੋਪੈਥੀ ਵੀ ਕਿਹਾ ਜਾਂਦਾ ਹੈ। ਹਾਲਾਂਕਿ, ਇਸ ਨਾਲ ਇਹ ਅੰਨ੍ਹੇਪਣ ਦੀ ਸਮੱਸਿਆ ਨਹੀ ਹੁੰਦੀ ਅਜੀਬ ਗੱਲ ਇਹ ਹੈ ਕਿ ਇਸ ਨੁਕਸਾਨ ਦਾ ਤੁਰੰਤ ਪਤਾ ਵੀ ਨਹੀਂ ਲਗਾਇਆ ਜਾਂਦਾ, ਕਿਉਂਕਿ ਕੋਈ ਦਰਦ ਜਾਂ ਕੋਈ ਖਾਸ ਜਲਣ ਨਹੀਂ ਹੁੰਦੀ। ਕੁਝ ਦਿਨਾਂ ਬਾਅਦ ਪਤਾ ਲੱਗ ਜਾਂਦਾ ਹੈ।

ਸੂਰਜ ਗ੍ਰਹਿਣ ਦੇਖਣ ਦੇ ਸੁਰੱਖਿਅਤ ਤਰੀਕੇ

  • ਸੂਰਜ ਗ੍ਰਹਿਣ ਨੂੰ ਕਦੇ ਵੀ ਨੰਗੀਆਂ ਅੱਖਾਂ ਨਾਲ ਦੇਖਣ ਦੀ ਕੋਸ਼ਿਸ਼ ਨਾ ਕਰੋ।
  • ਸੂਰਜ ਗ੍ਰਹਿਣ ਦੇਖਣ ਲਈ ਟੈਲੀਸਕੋਪ ‘ਤੇ ਸੂਰਜੀ ਫਿਲਟਰ ਦੀ ਵਰਤੋਂ ਕਰੋ।
  • ਸੂਰਜ ਗ੍ਰਹਿਣ ਨੂੰ ਆਪਟੀਕਲ ਵਿਊਫਾਈਂਡਰ ਜਾਂ ਕੈਮਰੇ ਰਾਹੀਂ ਦੇਖਣ ਦੀ ਕੋਸ਼ਿਸ਼ ਨਾ ਕਰੋ। ਇਸ ਨਾਲ ਅੱਖਾਂ ‘ਤੇ ਵੀ ਉਹੀ ਪ੍ਰਭਾਵ ਪੈਂਦਾ ਹੈ ਜਿੰਨਾ ਸਿੱਧਾ ਦੇਖਣ ‘ਤੇ ਹੁੰਦਾ ਹੈ।
  • ਜੇਕਰ ਸੂਰਜ ਗ੍ਰਹਿਣ ਨੂੰ ਸਿੱਧਾ ਦੇਖਣ ਤੋਂ ਬਾਅਦ ਤੁਹਾਡੀਆਂ ਅੱਖਾਂ ਵਿੱਚ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਮਹਿਸੂਸ ਹੁੰਦੀ ਹੈ ਤਾਂ ਤੁਰੰਤ ਅੱਖਾਂ ਦੇ ਮਾਹਿਰ ਡਾਕਟਰ ਨਾਲ ਸੰਪਰਕ ਕਰੋ।
  • ਅੱਖਾਂ ਨਾਲ ਸਬੰਧਤ ਇਹ ਸਮੱਸਿਆਵਾਂ ਹੋ ਸਕਦੀਆਂ ਹਨ
  • ਸੂਰਜ ਗ੍ਰਹਿਣ ਨੂੰ ਸਿੱਧਾ ਦੇਖਣ ਤੋਂ ਬਾਅਦ ਅੱਖਾਂ ਕੁਝ ਸਕਿੰਟਾਂ ਲਈ ਸਾਫ਼ ਨਹੀਂ ਦੇਖ ਸਕਣਗੀਆਂ ਜਾਂ ਵੱਖ-ਵੱਖ ਰੰਗ ਨਜ਼ਰ ਆਉਣਗੇ। ਕਾਲੇ ਚਟਾਕ ਦਿਖਾਈ ਦੇ ਸਕਦੇ ਹਨ। ਜੇਕਰ ਅਜਿਹੇ ਕੋਈ ਲੱਛਣ ਲੰਬੇ ਸਮੇਂ ਤੱਕ ਬਣੇ ਰਹਿੰਦੇ ਹਨ, ਤਾਂ ਤੁਰੰਤ ਨੇਤਰ ਦੇ ਡਾਕਟਰ ਨਾਲ ਸੰਪਰਕ ਕਰੋ।

Leave a Reply