ਸਪੋਰਟਸ ਡੈਸਕ : ਭਾਰਤ ਅਤੇ ਨਿਊਜ਼ੀਲੈਂਡ (India and New Zealand) ਵਿਚਾਲੇ ਪਹਿਲੇ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਲਗਾਤਾਰ ਮੀਂਹ ਕਾਰਨ ਟਾਸ ‘ਚ ਦੇਰੀ ਹੋਈ। ਟੀਮਾਂ ਅਜੇ ਤੱਕ ਮੈਦਾਨ ‘ਚ ਨਹੀਂ ਉਤਰੀਆਂ ਹਨ ਕਿਉਂਕਿ ਐਮ ਚਿੰਨਾਸਵਾਮੀ ਸਟੇਡੀਅਮ ਦੀ ਪਿੱਚ ਭਾਰੀ ਮੀਂਹ ਕਾਰਨ ਢੱਕੀ ਹੋਈ ਹੈ।
ਹੈੱਡ ਟੂ ਹੈੱਡ
ਕੁੱਲ ਮੈਚ – 62
ਭਾਰਤ – 22 ਜਿੱਤਾਂ
ਨਿਊਜ਼ੀਲੈਂਡ – 13 ਜਿੱਤਾਂ
ਡਰਾਅ – 27
ਪਿੱਚ ਰਿਪੋਰਟ
ਚਿੰਨਾਸਵਾਮੀ ਦਾ ਵਿਕਟ ਬੱਲੇਬਾਜ਼ਾਂ ਲਈ ਮਦਦਗਾਰ ਮੰਨਿਆ ਜਾਂਦਾ ਹੈ। ਹਾਲਾਂਕਿ ਹਾਲ ਹੀ ‘ਚ ਪਏ ਮੀਂਹ ਨਾਲ ਤੇਜ਼ ਗੇਂਦਬਾਜ਼ਾਂ ਨੂੰ ਖੇਡ ‘ਚ ਮਦਦ ਮਿਲਣ ਦੀ ਸੰਭਾਵਨਾ ਹੈ।
ਮੌਸਮ
ਮੌਸਮ ਵਿਭਾਗ ਨੇ ਦਿਨ ਭਰ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ।
ਸੰਭਾਵਿਤ ਪਲੇਇੰਗ 11
ਭਾਰਤ: ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜੈਸਵਾਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਰਿਸ਼ਭ ਪੰਤ (ਵਿਕਟਕੀਪਰ), ਕੇਐਲ ਰਾਹੁਲ, ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਜਸਪ੍ਰੀਤ ਬੁਮਰਾਹ, ਆਕਾਸ਼ ਦੀਪ, ਕੁਲਦੀਪ ਯਾਦਵ।
ਨਿਊਜ਼ੀਲੈਂਡ: ਟੌਮ ਲੈਥਮ, ਡੇਵੋਨ ਕੋਨਵੇ, ਵਿਲ ਯੰਗ, ਰਚਿਨ ਰਵਿੰਦਰਾ, ਡੇਰਿਲ ਮਿਸ਼ੇਲ, ਟੌਮ ਬਲੰਡਲ (ਵਿਕਟਕੀਪਰ), ਗਲੇਨ ਫਿ ਲਿਪਸ, ਮਿਸ਼ੇਲ ਸੈਂਟਨਰ, ਟਿਮ ਸਾਊਦੀ (ਕਪਤਾਨ), ਏਜਾਜ਼ ਪਟੇਲ, ਮੈਟ ਹੈਨਰੀ
ਸਮਾਂ: ਸਵੇਰੇ 9.30 ਵਜੇ ਤੋਂ।
The post ਜਾਣੋ ਭਾਰਤ ‘ਤੇ ਨਿਊਜ਼ੀਲੈਂਡ ਵਿਚਾਲੇ ਮੈਚ ਦੀ ਹੈੱਡ ਟੂ ਹੈੱਡ, ਪਿੱਚ ਰਿਪੋਰਟ ‘ਤੇ ਸੰਭਾਵਿਤ ਪਲੇਇੰਗ 11 appeared first on Time Tv.