Lifestyle: ਘੁੰਗਰਾਲੇ ਵਾਲ (Curly hair) ਉਂਝ ਤਾਂ ਦਿਖਣ ‘ਚ ਕਾਫੀ ਚੰਗੇ ਲੱਗਦੇ ਹਨ ਪਰ ਇਨ੍ਹਾਂ ਨੂੰ ਸੰਭਾਲਣਾ ਕਈ ਵਾਰ ਕਾਫੀ ਮੁਸ਼ਕਲ ਮੁਸ਼ਕਲ ਹੋ ਜਾਂਦਾ ਹੈ।ਅਜਿਹੇ ’ਚ ਇਨਾਂ ‘ਤੇ ਖਾਸ ਧਿਆਨ ਦੇਣ ਦੀ ਲੋੜ ਪੈਂਦੀ ਹੈ ਅਤੇ ਜੇਕਰ ਇਨ੍ਹਾਂ ਦੀ ਦੇਖਭਾਲ ਚੰਗੀ ਤਰ੍ਹਾਂ ਕੀਤੀ ਜਾਵੇ, ਤਾਂ ਇਨ੍ਹਾਂ ਨਾਲ ਤੁਹਾਡੀ ਸ਼ਖਸੀਅਤ ਨੂੰ ਇਕ ਵੱਖਰੀ ਹੀ ਲੁੱਕ ਮਿਲਦੀ ਹੈ।ਅੱਜ ਤੁਹਾਨੂੰ ਕੁਝ ਖਾਸ ਟਿਪਸ ਦਿੱਤੇ ਜਾ ਰਹੇ ਹਨ, ਜਿਨ੍ਹਾਂ ਨੂੰ ਅਪਣਾ ਕੇ ਘੁੰਗਰਾਲੇ ਵਾਲਾਂ ਦਾ ਚੰਗੀ ਤਰ੍ਹਾਂ ਧਿਆਨ ਰੱਖਿਆ ਜਾ ਸਕਦਾ ਹੈ।
ਕਲੀਨਿੰਗ ਅਤੇ ਕੰਡੀਸ਼ਨਿੰਗ
ਆਪਣੇ ਘੁੰਗਰਾਲੇ ਵਾਲਾਂ ਦੇ ਹਿਸਾਬ ਨਾਲ ਇਕ ਢੁਕਵੇ, ਕੰਡੀਸ਼ਨਰ ਅਤੇ ਸੀਰਮ ਦੀ ਚੋਣ ਕਰੋ।ਵਾਧੂ ਪੋਸ਼ਣ ਅਤੇ ਕੰਡੀਸ਼ਨਿੰਗ ਯਕੀਨੀ ਕਰਨ ਲਈ ਅਜਿਹੇ ਹੇਅਰ ਕੇਅਰ ਪ੍ਰੋਡਕਟਸ ਦਾ ਇਸਤੇਮਾਲ ਕਰੋ, ਜਿਨ੍ਹਾਂ ਵਿਚ ਥੋੜ੍ਹਾ ਗਾੜ੍ਹਾਪਣ ਹੋਵੇ। ਘੁੰਗਰਾਲੇ ਵਾਲਾਂ ਨੂੰ ਜ਼ਿਆਦਾ ਨਮੀ ਦੀ ਲੋੜ ਹੁੰਦੀ ਹੈ, ਕਿਉਂਕਿ ਸਾਡੇ ਸਿਰ ਦੀ ਚਮੜੀ ਤੋਂ ਜੋ ਤੇਲ ਨਿਲਕਦਾ ਹੈ, ਉਹ ਵਾਲਾਂ ਤੱਕ ਸਹੀ ਤਰ੍ਹਾਂ ਪਹੁੰਚ ਨਹੀਂ ਪਾਉਂਦਾ ਅਤੇ ਇਹੀ ਵਜ੍ਹਾ ਹੈ, ਜਿਸ ਕਾਰਨ ਘੁੰਗਰਾਲੇ ਵਾਲ ਜ਼ਿਆਦਾ ਉਲਝੇ ਹੋਏ ਅਤੇ ਬੇਜ਼ਾਨ ਹੁੰਦੇ ਹਨ। ਵਾਲਾਂ ਦੀ ਡੀਪ ਕੰਡੀਸ਼ਨਿੰਗ ਨੂੰ ਆਪਣੀ ਆਦਤ ਬਣਾ ਲਓ। ਘੁੰਗਰਾਲੇ ਵਾਲਾਂ ਲਈ ਮਿਲਕ ਕ੍ਰੀਮ ਕੰਡੀਸ਼ਨਰ ਵੀ ਕਾਫ਼ੀ ਫਾਇਦੇਮੰਦ ਹੋ ਸਕਦਾ ਹੈ।
ਚੌੜੇ ਦੰਦਾਂ ਵਾਲੀ ਕੰਘੀ ਕਰੋ ਇਸਤੇਮਾਲ
ਵਾਲਾਂ ਦੀਆਂ ਜੜ੍ਹਾਂ ਜਾਂ ਵਿਚਾਲੇ ‘ਤੋਂ ਕੰਘੀ ਕਦੇ ਨਾ ਕਰੋ। ਇਸ ਨਾਲ ਵਾਲ ਹੋਰ ਵੀ ਜ਼ਿਆਦਾ ਟੁੱਟਣ ਲੱਗਦੇ ਹਨ ਅਤੇ ਦੋਮੂੰਹੇ ਵਾਲਾਂ ਦੀ ਵੀ ਸਮੱਸਿਆ ਪੈਦਾ ਹੋ ਜਾਂਦੀ ਹੈ। ਵਾਲਾਂ ਨੂੰ ਹਮੇਸ਼ਾ ਪਹਿਲਾਂ ਹੇਠਾਂ ‘ਤੋਂ ਚੌੜੇ ਦੰਦਾਂ ਵਾਲੀ ਕੰਘੀ ਕਰੋ ਅਤੇ ਹੌਲੀ-ਹੌਲੀ ਇੰਝ ਹੀ ਜੜ੍ਹਾਂ ਤੱਕ ਜਾਓ। ਘੁੰਗਰਾਲੇ ਵਾਲਾਂ ਦੀ ਦੇਖਭਾਲ ਇੰਝ ਹੀ ਕੀਤੀ ਜਾਣੀ ਚਾਹੀਦੀ ਹੈ।
ਆਇਲ-ਬੇਸਡ ਹੇਅਰ ਮਾਸਕ ਕਰੋ ਇਸਤੇਮਾਲ
ਇਹ ਕਿਹਾ ਜਾਂਦਾ ਦਾ ਹੈ ਹੈ ਘੁੰਗਰਾਲੇ ਵਾਲਾਂ ‘ਚ ਆਸਾਨੀ ਨਾਲ ਉਲਝਣਾਂ ਅਤੇ ਬੇਜਾਨ ਹੋਣ ਦਾ ਰੁਝਾਨ ਹੁੰਦਾ ਹੈ, ਕਿਉਂਕਿ ਸਕੈਲਪ ‘ਤੋਂ ਪੈਦਾ ਹੋਇਆ ਨੈਚੁਰਲ ਆਇਲ ਵਾਲਾਂ ਤੱਕ ਪੂਰੀ ਤਰ੍ਹਾਂ ਪਹੁੰਚ ਨਹੀਂ ਪਾਉਂਦਾ, ਅਜਿਹੇ ‘ਚ ਆਇਲ-ਬੇਸਡ ਕੰਡੀਸ਼ਨਰ, ਜਿਵੇਂ ਕਿ ਕੋਕੋਨੇਟ ਆਇਲ, ਆਰਗਨ ਆਇਲ ਆਦਿ ਨਾਲ ਆਪਣੇ ਵਾਲਾਂ ਨੂੰ ਡੂੰਘਾਈ ਤੱਕ ਕੰਡੀਸ਼ਨਿੰਗ ਕਰੋ।