ਜਾਣੋ ਘਰ ‘ਚ ਬਿਨਾਂ ਟੈਕਨੀਸ਼ੀਨ ਤੋਂ AC ਸਾਫ ਕਰਨ ਦੇ ਤਰੀਕੇ
By admin / February 24, 2024 / No Comments / Punjabi News
ਗੈਂਜਟ ਡੈਂਸਕ: ਗਰਮੀਆਂ ਸ਼ੁਰੂ ਹੋਣ ਜਾ ਰਹੀਆਂ ਹਨ, ਲੋਕਾਂ ਨੇ ਆਪਣੇ AC ਤੋਂ ਕਵਰ ਹਟਾਉਣੇ ਸ਼ੁਰੂ ਕਰ ਦਿੱਤੇ ਹਨ। ਜੇਕਰ ਤੁਸੀਂ ਵੀ ਆਪਣੇ AC ਨੂੰ ਘਰ ਵਿੱਚ ਹੀ ਸਾਫ਼ ਕਰਨਾ ਚਾਹੁੰਦੇ ਹੋ ਤਾਂ ਆਓ ਜਾਣਦੇ ਹਾਂ ਕੁਝ ਆਸਾਨ ਤਰੀਕੇ ਜਿੰਨਾਂ ਦੀ ਮਦਦ ਨਾਲ ਤੁਸੀਂ ਘਰ ਵਿੱਚ ਹੀ ਆਪਣੇ ਨੂੰ ਆਸਾਨੀ ਨਾਲ ਸਾਫ਼ ਕਰ ਸਕਦੇ ਹੋ ਅਤੇ ਜਿਸ ਨਾਲ ਤੁਹਾਡਾ ਟੈਂਕਨੀਸ਼ੀਅਨ ਦਾ ਖਰਚਾ ਵੀ ਬਚ ਜਾਵੇਗਾ। ਇਸ ਦੇ ਲਈ ਤੁਹਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਜਰੂਰੀ ਹੋਵੇਗਾ।
ਗਰਮੀ ਲਗਭਗ ਆ ਹੀ ਗਈ ਹੈ, ਪਰ ਹਾਲਾਂਕਿ AC ਵਾਲੀ ਗਰਮੀ ਹਾਲੇ ਨਹੀਂ ਆਈ ਹੈ ਪਰ ਲੋਕਾਂ ਨੇ ਗਰਮੀਆਂ ਵਿੱਚ ਵਰਤੋਂ ਦੀਆਂ ਆਪਣੀਆਂ ਵਸਤੂਆਂ ਕੱਢਣੀਆ ਸ਼ੁਰੂ ਕਰ ਦਿੱਤੀਆਂ ਹਨ। ਨਵਾਂ ਕੂਲਰ ਜਾਂ AC ਖਰੀਦਣ ਦੀ ਬਜਾਏ ਆਪਣੇ ਪੁਰਾਣੇ AC-ਕੂਲਰ ਨੂੰ ਘਰ ਵਿੱਚ ਹੀ ਸਾਫ਼ ਕਰੋ। ਇਸ ਦੇ ਲਈ ਤੁਹਾਨੂੰ ਕਿਸੇ ਟੈਂਕਨੀਸ਼ੀਅਨ ‘ਤੇ ਪੈਸੇ ਖਰਚ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ।
ਕਿਵੇਂ ਕਰੀਏ ਘਰ ਵਿੱਚ AC ਦੀ ਸਫਾਈ
- ਘਰ ਵਿੱਚ AC ਨੂੰ ਸਾਫ ਕਰਨ ਲਈ ਸਭ ਤੋਂ ਪਹਿਲਾਂ AC ਨੂੰ ਬੰਦ ਕਰੋ ਅਤੇ ਇਸ ਦਾ ਪੈਨਲ ਖੋਲ੍ਹੋ।
- ਇਸ ਤੋਂ ਬਾਅਦ AC ਦੇ ਫਿਲਟਰਾਂ ਨੂੰ ਇੱਕ-ਇੱਕ ਕਰਕੇ ਹਟਾਓ। ਸਾਵਧਾਨੀ ਵਰਤਦੇ ਹੋਏ, ਦੰਦਾਂ ਦੇ ਬੁਰਸ਼ ਨਾਲ AC ਵਿੱਚ ਈਵੇਪੋਰੇਟਰ ਕੋਇਲ ਤੋਂ ਗੰਦਗੀ ਸਾਫ਼ ਕਰਨਾ ਸ਼ੁਰੁ ਕਰੋ।
- ਅਜਿਹਾ ਕਰਨ ਤੋਂ ਬਾਅਦ ਏਸੀ ‘ਤੇ ਲੱਗੀ ਧੂੜ ਨੂੰ ਸੂਤੀ ਕੱਪੜੇ ਨਾਲ ਸਾਫ਼ ਕਰੋ।
- ਫਿਲਟਰਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਨ ਲਈ ਉਨ੍ਹਾਂ ਨੂੰ ਪਾਣੀ ਨਾਲ ਚੰਗੀ ਤਰ੍ਹਾ ਧੋ ਲਵੋ। ਅਜਿਹਾ ਕਰਨ ਨਾਲ ਫਿਲਟਰ ਠੀਕ ਤਰ੍ਹਾਂ ਨਾਲ ਸਾਫ ਹੋ ਜਾਣਗੇ।
- ਹੁਣ ਉਨ੍ਹਾਂ ਫਿਲਟਰਾਂ ਨੂੰ ਚੰਗੀ ਤਰ੍ਹਾ ਸੁਕਾਓ ਅਤੇ ਉਨ੍ਹਾਂ ਨੂੰ ਵਾਪਸ ਉਨ੍ਹਾਂ ਦੀ ਜਗ੍ਹਾ ‘ਤੇ ਫਿੱਟ ਕਰੋ। ਇਸ ਤੋਂ ਬਾਅਦ, AC ਪੈਨਲ ਨੂੰ ਬੰਦ ਕਰ ਦਵੋ ਅਤੇ ਪਾਵਰ ਸਪਲਾਈ ਚਾਲੂ ਕਰੋ।
Tags: news, Technology