ਜਲੰਧਰ : ਦੋਆਬਾ ਚੌਕ ਨੇੜੇ ਸਥਿਤ ਇਕ ਮਸ਼ਹੂਰ ਪ੍ਰਾਈਵੇਟ ਹਸਪਤਾਲ ‘ਚ ਐਕਸਪਾਇਰੀ ਡੇਟ ਟੀਕੇ ਕਾਰਨ 10 ਹਫ਼ਤੇ ਦੀ ਬੱਚੀ ਦੀ ਹਾਲਤ ਵਿਗੜ ਗਈ। ਇਸ ’ਤੇ ਪਰਿਵਾਰਕ ਮੈਂਬਰਾਂ ਨੇ ਡਾਕਟਰ ’ਤੇ ਲਾਪਰਵਾਹੀ ਦਾ ਦੋਸ਼ ਲਾਉਂਦਿਆਂ ਹੰਗਾਮਾ ਕਰ ਦਿੱਤਾ।

ਗੁਰੂ ਗੋਬਿੰਦ ਸਿੰਘ ਐਵੀਨਿਊ ਦੇ ਰਹਿਣ ਵਾਲੇ ਹਿਤੇਸ਼ ਸਿੰਗਲਾ ਨੇ ਦੱਸਿਆ ਕਿ ਉਹ ਆਪਣੀ 10 ਹਫਤਿਆਂ ਦੀ ਬੱਚੀ ਨੂੰ ਦੋਆਬਾ ਚੌਕ ਨੇੜੇ ਸਥਿਤ ਇਕ ਮਸ਼ਹੂਰ ਹਸਪਤਾਲ ਵਿਚ ਰੂਟੀਨ ਟੀਕਾ ਲਗਾਉਣ ਲਈ ਲੈ ਕੇ ਗਿਆ ਸੀ। ਹਸਪਤਾਲ ਦੇ ਸਟਾਫ਼ ਦੀ ਅਣਗਹਿਲੀ ਕਾਰਨ ਐਕਸਪਾਇਰੀ ਡੇਟ ਵਾਲਾ ਟੀਕਾ ਲਗਾ ਦਿੱਤਾ ਗਿਆ। ਇੰਜੈਕਸ਼ਨ ਲਗਾਉਂਦੇ ਹੀ ਬੱਚੀ ਦੀ ਹਾਲਤ ਵਿਗੜ ਗਈ। ਜਦੋਂ ਪਿਤਾ ਨੇ ਵੈਕਸੀਨ ਨੂੰ ਦੇਖਿਆ ਤਾਂ ਉਹ ਇਹ ਦੇਖ ਕੇ ਹੈਰਾਨ ਰਹਿ ਗਏ ਕਿ ਬੱਚੇ ਨੂੰ ਐਕਸਪਾਇਰੀ ਡੇਟ ਵਾਲਾ ਟੀਕਾ ਲਗਾਇਆ ਗਿਆ ਸੀ।

ਜਦੋਂ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਹਸਪਤਾਲ ਦੇ ਮੁੱਖ ਡਾਕਟਰ ਨੂੰ ਕੀਤੀ ਤਾਂ ਉਨ੍ਹਾਂ ਇਸ ਨੂੰ ਹਸਪਤਾਲ ਦੇ ਸਟਾਫ ਦਾ ਕਸੂਰ ਸਮਝ ਕੇ ਮੁਆਫੀ ਮੰਗਣੀ ਸ਼ੁਰੂ ਕਰ ਦਿੱਤੀ। ਡਾਕਟਰ ਦੀ ਸਲਾਹ ‘ਤੇ ਉਸ ਸਮੇਂ ਫਰਿੱਜ ‘ਚ ਪਏ ਸਾਰੇ ਟੀਕੇ ਬਾਹਰ ਕੱਢਵਾ ਦਿੱਤੇ। ਹਿਤੇਸ਼ ਸਿੰਗਲਾ ਨੇ ਜਲੰਧਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਅਜਿਹੇ ਹਸਪਤਾਲਾਂ ਪ੍ਰਤੀ ਸੁਚੇਤ ਰਹਿਣ ਦਾ ਸੱਦਾ ਦਿੱਤਾ ਤਾਂ ਜੋ ਭਵਿੱਖ ਵਿੱਚ ਕਿਸੇ ਦੇ ਬੱਚੇ ਨਾਲ ਅਜਿਹੀ ਘਟਨਾ ਨਾ ਵਾਪਰੇ। ਉਨ੍ਹਾਂ ਸਿਹਤ ਵਿਭਾਗ ਨੂੰ ਅਪੀਲ ਕਰਦਿਆਂ ਕਿਹਾ ਕਿ ਅਜਿਹੇ ਹਸਪਤਾਲਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।

Leave a Reply