ਜਲੰਧਰ : ਜਲੰਧਰ ‘ਚ ਇਕ ਟਰੈਵਲ ਏਜੰਟ (Travel Agent) ਖ਼ਿਲਾਫ਼ ਮਾਮਲਾ ਦਰਜ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਏਜੰਟ ਨੇ ਭਾਰਤੀ ਨਾਗਰਿਕ ਹੋਣ ਦਾ ਦਾਅਵਾ ਕੀਤਾ ਅਤੇ ਏ.ਜੀ.ਆਈ. ਇਮਾਰਤ ਵਿੱਚ ਇੱਕ ਦਫ਼ਤਰ ਖੋਲ੍ਹਿਆ ਸੀ। ਪੁਲਿਸ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ।

ਦੱਸਿਆ ਗਿਆ ਹੈ ਕਿ ਮਕਸੂਦਾ ਦਾ ਰਹਿਣ ਵਾਲਾ ਅਨਮੋਲਦੀਪ ਸਿੰਘ ਕੈਨੇਡਾ ਦਾ ਨਾਗਰਿਕ ਸੀ। ਉਸ ਨੇ ਲਾਇਸੈਂਸ ਬਣਵਾਉਣ ਲਈ  ਡੀ.ਸੀ. ਦਫ਼ਤਰ ਵਿੱਚ ਦਸਤਾਵੇਜ਼ ਦਿੱਤੇ, ਜਿਸ ਵਿਚ ਉਸ ਨੇ ਭਾਰਤੀ ਨਾਗਰਿਕ ਹੋਣ ਦੀ ਗੱਲ ਕਹੀ। ਇਸ ਮਾਮਲੇ ‘ਚ ਕਾਰਵਾਈ ਕਰਦੇ ਹੋਏ ਪੁਲਿਸ ਨੇ ਏ.ਜੀ.ਆਈ. ਬਿਲਡਿੰਗ ਵਿੱਚ ਚੱਲ ਰਹੇ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਦਫ਼ਤਰ ਦੇ ਮਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਇਸ ਦਫ਼ਤਰ ਨੂੰ ਬੰਦ ਕਰ ਦਿੱਤਾ ਹੈ ਅਤੇ ਏਜੰਟ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Leave a Reply