November 5, 2024

ਜਯਾ ਬੱਚਨ ਨੇ ਕੇਂਦਰੀ ਬਜਟ 2024 ਨੂੰ ਲੈ ਕੇ ਦਿੱਤੀ ਆਪਣੀ ਇਹ ਪ੍ਰਤੀਕਿਰਿਆ

ਮੁੰਬਈ : ਦਿੱਗਜ ਅਦਾਕਾਰ ਅਤੇ ਸੰਸਦ ਮੈਂਬਰ ਜਯਾ ਬੱਚਨ  (Jaya Bachchan) ਅਕਸਰ ਆਪਣੇ ਬੇਬਾਕ ਅੰਦਾਜ਼ ਨੂੰ ਲੈ ਕੇ ਸੁਰਖੀਆਂ ‘ਚ ਰਹਿੰਦੀ ਹੈ। ਉਹ ਕਿਸੇ ਵੀ ਮੁੱਦੇ ‘ਤੇ ਸਪੱਸ਼ਟ ਤੌਰ ‘ਤੇ ਆਪਣੀ ਰਾਏ ਪ੍ਰਗਟ ਕਰਦੀ ਹੈ। ਹੁਣ ਹਾਲ ਹੀ ‘ਚ ਜਯਾ ਨੇ ਕੇਂਦਰੀ ਬਜਟ 2024 ‘ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਇਸ ਨੂੰ ਡਰਾਮਾ ਕਰਾਰ ਦਿੱਤਾ ਹੈ।

24 ਜੁਲਾਈ, 2024 ਨੂੰ ਬਜਟ ਪੇਸ਼ ਕੀਤੇ ਜਾਣ ਤੋਂ ਇਕ ਦਿਨ ਬਾਅਦ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਜਯਾ ਬੱਚਨ ਨੇ ਕਿਹਾ ਕਿ ਉਹ ਕੇਂਦਰੀ ਬਜਟ 2024 ਬਾਰੇ ਕੁਝ ਨਹੀਂ ਕਹਿਣਾ ਚਾਹੁੰਦੀ ਕਿਉਂਕਿ ਇਹ ਚਰਚਾ ਕਰਨ ਯੋਗ ਨਹੀਂ ਹੈ। ਜਯਾ ਨੇ ਕਿਹਾ, ‘ਮੇਰੀ ਕੋਈ ਪ੍ਰਤੀਕਿਰਿਆ ਨਹੀਂ ਹੈ। ਕੀ ਇਹ ਅਜਿਹਾ ਬਜਟ ਹੈ ਜੋ ਪ੍ਰਤੀਕਿਰਿਆ ਕਰੇਗਾ? ਇਹ ਸਿਰਫ਼ ਡਰਾਮਾ ਹੈ, ਕਾਗਜ਼ਾਂ ‘ਤੇ ਰਹਿ ਗਏ ਵਾਅਦੇ ਕਦੇ ਵੀ ਪੂਰੇ ਨਹੀਂ ਹੋਣਗੇ।

ਇਕ ਇੰਟਰਵਿਊ ‘ਚ ਜਯਾ ਨੇ ਕਿਹਾ ਕਿ ਹਾਲ ਹੀ ਦੇ ਬਜਟ ‘ਚ ਫਿਲਮ ਇੰਡਸਟਰੀ ਲਈ ਕੁਝ ਨਹੀਂ ਦਿੱਤਾ ਗਿਆ ਹੈ। ਨਾ ਤਾਂ ਅਦਾਕਾਰਾਂ ਨੂੰ ਅਤੇ ਨਾ ਹੀ ਇੰਡਸਟਰੀ ਨੂੰ ਕੁਝ ਫਾਇਦਾ ਹੋਇਆ। ਸਾਡੇ ਲਈ ਕੁਝ ਵੀ ਨਹੀਂ ਹੈ। ਸਾਡੇ ਉਦਯੋਗ ਲਈ ਕੁਝ ਨਹੀਂ ਹੈ। ਦੇਸ਼ ਲਈ ਕੁਝ ਨਹੀਂ।

ਤੁਹਾਨੂੰ ਦੱਸ ਦੇਈਏ ਕਿ ਜਯਾ ਬੱਚਨ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰ ਹੈ। ਉਹ ਸ਼ੋਲੇ, ਕਲ ਹੋ ਨਾ ਹੋ, ਸਿਲਸਿਲਾ, ਚੁਪਕੇ-ਚੁਪਕੇ ਅਤੇ ਜੰਜੀਰ ਵਰਗੀਆਂ ਕਈ ਹਿੱਟ ਫਿਲਮਾਂ ਵਿੱਚ ਨਜ਼ਰ ਆ ਚੁੱਕੀ ਹੈ।

By admin

Related Post

Leave a Reply