November 5, 2024

ਚੰਪਈ ਸੋਰੇਨ ਨੇ ਝਾਰਖੰਡ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ

ਚੰਪਈ ਸੋਰੇਨ ਨੇ ਝਾਰਖੰਡ ਦੇ 12ਵੇਂ ਮੁੱਖ ...

ਝਾਰਖੰਡ : ਝਾਰਖੰਡ ਮੁਕਤੀ ਮੋਰਚਾ (ਝਾਮੁਮੋ) ਦੇ ਵਿਧਾਇਕ ਦਲ ਦੇ ਨੇਤਾ ਚੰਪਾਈ ਸੋਰੇਨ (Champai Soren) ਨੇ ਅੱਜ ਝਾਰਖੰਡ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਰਾਜਪਾਲ ਸੀ.ਪੀ. ਰਾਧਾਕ੍ਰਿਸ਼ਨਨ ਨੇ ਰਾਜ ਭਵਨ ਵਿਚ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਚੰਪਾਈ ਸੋਰੇਨ ਤੋਂ ਇਲਾਵਾ ਸੀਨੀਅਰ ਕਾਂਗਰਸ ਨੇਤਾ ਆਲਮਗੀਰ ਆਲਮ ਅਤੇ ਰਾਸ਼ਟਰੀ ਜਨਤਾ ਦਲ (ਆਰਜੇਡੀ) ਨੇਤਾ ਸਤਿਆਨੰਦ ਭੋਕਤਾ ਨੇ ਰਾਜ ਦੇ ਮੰਤਰੀਆਂ ਵਜੋਂ ਸਹੁੰ ਚੁੱਕੀ।

ਸਹੁੰ ਚੁੱਕ ਸਮਾਗਮ ਰਾਜ ਭਵਨ ਦੇ ਦਰਬਾਰ ਹਾਲ ਵਿਚ ਹੋਇਆ ਅਤੇ ਇਸ ਮੌਕੇ ਝਾਮੁਮੋ ਦੀ ਅਗਵਾਈ ਵਾਲੇ ਗਠਜੋੜ ਦੇ ਸੀਨੀਅਰ ਆਗੂ ਮੌਜੂਦ ਸਨ। ਕਬਾਇਲੀ ਨੇਤਾ ਚੰਪਾਈ ਸੋਰੇਨ (67) ਰਾਜ ਦੇ 12ਵੇਂ ਮੁੱਖ ਮੰਤਰੀ ਹਨ। ਉਹ ਝਾਰਖੰਡ ਦੇ ਕੋਲਹਾਨ ਖੇਤਰ ਤੋਂ ਛੇਵੇਂ ਮੁੱਖ ਮੰਤਰੀ ਹਨ। ਕੋਲਹਾਨ ਖੇਤਰ ਵਿਚ ਪੂਰਬੀ ਸਿੰਘਭੂਮ, ਪੱਛਮੀ ਸਿੰਘਭੂਮ ਅਤੇ ਸਰਾਇਕੇਲਾ-ਖਰਸਾਵਨ ਜ਼ਿਲ੍ਹੇ ਸ਼ਾਮਲ ਹਨ।

ਚੰਪਾਈ ਸੋਰੇਨ ਨੂੰ ਵੀਰਵਾਰ ਨੂੰ ਰਾਜਪਾਲ ਨੇ ਮੁੱਖ ਮੰਤਰੀ ਨਿਯੁਕਤ ਕੀਤਾ ਸੀ। ਇਸ ਤੋਂ ਪਹਿਲਾਂ ਚੰਪਾਈ ਸੋਰੇਨ ਨੇ ਰਾਜਪਾਲ ਨੂੰ ਸਰਕਾਰ ਬਣਾਉਣ ਦੇ ਉਨ੍ਹਾਂ ਦੇ ਦਾਅਵੇ ਨੂੰ ਜਲਦੀ ਤੋਂ ਜਲਦੀ ਸਵੀਕਾਰ ਕਰਨ ਦੀ ਅਪੀਲ ਕੀਤੀ ਸੀ, ਕਿਉਂਕਿ ਰਾਜ ਵਿਚ ‘ਭੰਬਲਭੂਸੇ’ ਦੀ ਸਥਿਤੀ ਸੀ ਅਤੇ ਰਾਜ ਵਿੱਚ ਕੋਈ ਮੁੱਖ ਮੰਤਰੀ ਨਹੀਂ ਸੀ। ਇਹ ਸਥਿਤੀ ਬੁੱਧਵਾਰ ਨੂੰ ਹੇਮੰਤ ਸੋਰੇਨ ਦੇ ਅਸਤੀਫੇ ਤੋਂ ਬਾਅਦ ਸੂਬੇ ‘ਚ ਮੁੱਖ ਮੰਤਰੀ ਦੀ ਗੈਰ-ਮੌਜੂਦਗੀ ਕਾਰਨ ਬਣੀ ਸੀ ਅਤੇ ਇਸ ਕਾਰਨ ਸਿਆਸੀ ਸੰਕਟ ਹੋਰ ਡੂੰਘਾ ਹੋ ਗਿਆ ਸੀ।

By admin

Related Post

Leave a Reply