ਚੋਣ ਲੜਨ ਦੀਆਂ ਅਫਵਾਹਾਂ ਤੇ ਸੰਜੇ ਦੱਤ ਨੇ ਤੋੜੀ ਆਪਣੀ ਚੁੱਪੀ
By admin / April 8, 2024 / No Comments / Punjabi News
ਮੁੰਬਈ : ਗੋਵਿੰਦਾ (Govinda) ਅਤੇ ਕੰਗਨਾ ਰਣੌਤ (Kangana Ranaut) ਦੇ ਰਾਜਨੀਤੀ ਵਿੱਚ ਆਉਣ ਤੋਂ ਬਾਅਦ, ਖਬਰਾਂ ਸਨ ਕਿ ਇਸ ਵਾਰ ਸੰਜੇ ਦੱਤ (Sanjay Dutt) ਵੀ ਰਾਜਨੀਤੀ ਵਿੱਚ ਆਉਣਗੇ। ਕਈ ਖਬਰਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਬਾਬਾ ਕਾਂਗਰਸ ਦੀ ਤਰਫੋਂ ਹਰਿਆਣਾ ਦੇ ਕਰਨਾਲ ਤੋਂ ਚੋਣ ਲੜ ਸਕਦੇ ਹਨ। ਜਿਵੇਂ ਹੀ ਇਹ ਖਬਰਾਂ ਤੇਜ਼ ਹੋਈਆਂ, ਸੰਜੇ ਦੱਤ ਨੇ ਟਵੀਟ ਕਰਕੇ ਇਨ੍ਹਾਂ ਸਾਰੀਆਂ ਅਫਵਾਹਾਂ ‘ਤੇ ਰੋਕ ਲਗਾ ਦਿੱਤੀ। ਸੰਜੇ ਦੱਤ ਨੇ ਆਪਣੇ ਟਵੀਟ ‘ਚ ਇਨ੍ਹਾਂ ਸਾਰੀਆਂ ਗੱਲਾਂ ਨੂੰ ਅਫਵਾਹ ਕਰਾਰ ਦਿੱਤਾ ਅਤੇ ਨਾਲ ਹੀ ਕਿਹਾ ਕਿ ਉਹ ਚੋਣ ਨਹੀਂ ਲੜ ਰਹੇ ਹਨ।
ਸੰਜੇ ਦੱਤ ਨੇ ਟਵੀਟ ਕੀਤਾ- ‘ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਕਿਸੇ ਪਾਰਟੀ ‘ਚ ਸ਼ਾਮਲ ਨਹੀਂ ਹੋਣ ਜਾ ਰਿਹਾ। ਨਾ ਹੀ ਮੈਂ ਚੋਣ ਲੜਨ ਜਾ ਰਿਹਾ ਹਾਂ। ਜੇਕਰ ਮੈਂ ਕਿਸੇ ਪਾਰਟੀ ਵਿੱਚ ਸ਼ਾਮਲ ਹੁੰਦਾ ਹਾਂ ਜਾਂ ਚੋਣ ਲੜਦਾ ਹਾਂ ਤਾਂ ਮੈਂ ਤੁਹਾਨੂੰ ਪਹਿਲਾਂ ਦੱਸਾਂਗਾ, ਇਨ੍ਹਾਂ ਸਾਰੀਆਂ ਅਫਵਾਹਾਂ ‘ਤੇ ਧਿਆਨ ਨਾ ਦਿਓ।
ਕਈ ਖਬਰਾਂ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਸੰਜੇ ਦੱਤ ਕਾਂਗਰਸ ਪਾਰਟੀ ਸਾਬਕਾ ਸੀ.ਐਮ ਮਨੋਹਰ ਲਾਲ ਖੱਟ ਦੇ ਖ਼ਿਲਾਫ਼ ਸੰਜੇ ਦੱਤ ਨੂੰ ਮੈਦਾਨ ਵਿੱਚ ਉਤਾਰ ਸਕਦੀ ਹੈ, ਖਬਰ ਇਹ ਵੀ ਸੀ ਕਿ ਕਾਂਗਰਸ ਪਾਰਟੀ ਦੀ ਹਾਈਕਮਾਂਡ ਨੇ ਵੀ ਸਹਿਮਤੀ ਜਤਾਈ ਹੈ। ਹਾਲਾਂਕਿ ਸੰਜੇ ਦੱਤ ਨੇ ਟਵੀਟ ਕਰਕੇ ਇਨ੍ਹਾਂ ਸਾਰੀਆਂ ਅਫਵਾਹਾਂ ‘ਤੇ ਵਿਰਾਮ ਲਗਾ ਦਿੱਤਾ ਹੈ।
ਸੰਜੇ ਦੱਤ ਨੇ ਭਾਵੇਂ ਇੱਕ ਵਾਰ ਵੀ ਚੋਣ ਨਹੀਂ ਲੜੀ ਪਰ ਉਨ੍ਹਾਂ ਨੇ ਆਪਣੀ ਭੈਣ ਪ੍ਰਿਆ ਦੱਤ ਲਈ ਪ੍ਰਚਾਰ ਜ਼ਰੂਰ ਕੀਤਾ ਹੈ। ਦਰਅਸਲ, ਸੰਜੇ ਦੱਤ ਦੇ ਪਿਤਾ ਸੁਨੀਲ ਦੱਤ ਮੁੰਬਈ ਤੋਂ ਸੰਸਦ ਮੈਂਬਰ ਅਤੇ ਮੰਤਰੀ ਰਹਿ ਚੁੱਕੇ ਹਨ ਜਦਕਿ ਭੈਣ ਪ੍ਰਿਆ ਦੱਤ ਵੀ ਸੰਸਦ ਮੈਂਬਰ ਰਹਿ ਚੁੱਕੀ ਹੈ। ਇਸ ਵਜ੍ਹਾ ਨਾਲ ਸੰਜੇ ਦੱਤ ਨੂੰ ਲੈ ਕੇ ਚੱਲ ਰਹੀਆਂ ਖਬਰਾਂ ਨੂੰ ਲੈ ਕੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹੋ ਗਏ ਸਨ। ਵਰਕ ਫਰੰਟ ਦੀ ਗੱਲ ਕਰੀਏ ਤਾਂ ਸੰਜੇ ਦੱਤ ‘ਵੈਲਕਮ ਟੂ ਜੰਗਲ’ ‘ਚ ਨਜ਼ਰ ਆਉਣਗੇ। ਇਸ ਨੂੰ ਲੈ ਕੇ ਫੈਨਜ਼ ਕਾਫੀ ਉਤਸ਼ਾਹਿਤ ਹਨ।