ਤਰਨਤਾਰਨ : ਲੋਕ ਸਭਾ ਚੋਣਾਂ (Lok Sabha elections) ਦੌਰਾਨ ਚੋਣ ਅਮਲੇ ਨਾਲ ਤਾਇਨਾਤ ਸੁਰੱਖਿਆ ਮੁਲਾਜ਼ਮ ‘ਤੇ ਸ਼ੱਕੀ ਹਾਲਾਤਾਂ ‘ਚ ਸਰਕਾਰੀ ਹਥਿਆਰ (Government Weapon) ਨਾਲ ਗੋਲੀ ਚੱਲ ਗਈ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਧਾਰਾ 174 ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕੁਲਜੀਤ ਸਿੰਘ ਇਲਿਆਸ ਉਰਫ਼ ਕੁਲਬੀਰ ਸਿੰਘ ਪੁੱਤਰ ਸੇਵਾ ਸਿੰਘ ਵਾਸੀ ਗੜ੍ਹੀ ਮੰਡੀ, ਜ਼ਿਲ੍ਹਾ ਅੰਮ੍ਰਿਤਸਰ, ਪੁਲਿਸ ਲਾਈਨ ਤਰਨਤਾਰਨ ਵਿੱਚ ਏ.ਐਸ.ਆਈ. ਅਤੇ ਆਪਣੇ ਵਿਧਾਨ ਸਭਾ ਹਲਕੇ ਵਿੱਚ ਚੋਣ ਅਮਲੇ ਨਾਲ ਡਿਊਟੀ ‘ਤੇ ਸੀ।

ਬੀਤੇ ਦਿਨ ਜਦੋਂ ਇੱਕ ਨਿੱਜੀ ਕਾਲਜ ਵਿੱਚ ਚੋਣ ਅਮਲੇ ਵੱਲੋਂ ਈ.ਵੀ.ਐਮ. ਅਤੇ ਜਦੋਂ ਹੋਰ ਸਮੱਗਰੀ ਦਿੱਤੀ ਜਾ ਰਹੀ ਸੀ ਤਾਂ ਉਕਤ ਮੁਲਾਜ਼ਮ ਦੀ ਡਿਊਟੀ ਪਿੰਡ ਰਡਾਲਕੇ ਵਿਖੇ ਲਾਈ ਗਈ। ਜਦੋਂ ਚੋਣ ਅਮਲੇ ਨੇ ਉਕਤ ਮੁਲਾਜ਼ਮ ਦੀ ਭਾਲ ਸ਼ੁਰੂ ਕੀਤੀ ਤਾਂ  ਇੱਕ ਨਿੱਜੀ ਕਾਲਜ ਦੇ ਕੋਲ ਇੱਕ ਹਵੇਲੀ ਵਿੱਚੋਂ ਉਸ ਦੀ ਖੂਨ ਨਾਲ ਲੱਥਪੱਥ ਲਾਸ਼ ਬਰਾਮਦ ਹੋਈ। ਪੁਲਿਸ ਮੁਲਾਜ਼ਮ ਦੇ ਸਿਰ ਵਿੱਚ ਗੋਲੀ ਲੱਗੀ ਸੀ ਅਤੇ ਉਸ ਕੋਲ ਸਰਕਾਰੀ ਹਥਿਆਰ ਵੀ ਸੀ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਕਤ ਕਰਮਚਾਰੀ ਦੀ ਅਚਾਨਕ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ।

Leave a Reply