November 16, 2024

ਚਿੱਲੀ ਦੇ ਜੰਗਲਾਂ ‘ਚ ਲੱਗੀ ਅੱਗ ਨੇ ਮਚਾਈ ਤਬਾਹੀ, 46 ਲੋਕਾਂ ਦੀ ਮੌਤ

Latest Punjabi News | Home |Time tv. news

ਚਿਲੀ: ਮੱਧ ਚਿਲੀ (Chile) ਦੇ ਸੰਘਣੀ ਆਬਾਦੀ ਵਾਲੇ ਖੇਤਰ ਵਿੱਚ ਫੈਲੀ ਜੰਗਲ ਦੀ ਅੱਗ ਕਾਰਨ ਘੱਟੋ-ਘੱਟ 46 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਲਗਭਗ 1,100 ਘਰ ਤਬਾਹ ਹੋ ਗਏ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਚਿਲੀ ਦੀ ਗ੍ਰਹਿ ਮੰਤਰੀ ਕੈਰੋਲੀਨਾ ਟੋਹਾ ਨੇ ਕਿਹਾ ਕਿ ਦੇਸ਼ ਦੇ ਕੇਂਦਰ ਅਤੇ ਦੱਖਣ ਵਿਚ ਇਸ ਸਮੇਂ 92 ਜੰਗਲ ਅੱਗ ਦੀ ਲਪੇਟ ਵਿਚ ਹਨ, ਜਿੱਥੇ ਇਸ ਹਫਤੇ ਤਾਪਮਾਨ ਅਸਧਾਰਨ ਤੌਰ ‘ਤੇ ਉੱਚਾ ਰਿਹਾ ਹੈ।

ਸਭ ਤੋਂ ਭੈੜੀ ਅੱਗ ਵਾਲਪੇਰਾਇਸੋ ਖੇਤਰ ਵਿੱਚ ਲੱਗੀ, ਜਿੱਥੇ ਅਧਿਕਾਰੀਆਂ ਨੇ ਲੋਕਾਂ ਨੂੰ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ, ਤਾਂਕਿ ਅੱਗ ਬੁਝਾਊ ਗੱਡੀਆਂ, ਐਂਬੂਲੈਂਸਾਂ ਅਤੇ ਹੋਰ ਐਮਰਜੈਂਸੀ ਵਾਹਨਾਂ ਦੀ ਆਵਾਜਾਈ ‘ਚ ਅਸਾਨੀ ਹੋਵੇ। ਟੋਹਾ ਨੇ ਮਾਰੇ ਗਏ 19 ਲੋਕਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਵਾਲਪੇਰਾਈਸੋ ਖੇਤਰ ਵਿੱਚ ਤਿੰਨ ਆਸਰਾ ਕੈਂਪ ਬਣਾਏ ਗਏ ਹਨ।

ਟੋਹਾ ਨੇ ਕਿਹਾ ਕਿ ਬਚਾਅ ਟੀਮਾਂ ਅਜੇ ਵੀ ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ਤੱਕ ਪਹੁੰਚਣ ਲਈ ਸੰਘਰਸ਼ ਕਰ ਰਹੀਆਂ ਹਨ। ਟੋਹਾ ਨੇ ਦੱਸਿਆ ਕਿ ਅੱਗ ‘ਤੇ ਕਾਬੂ ਪਾਉਣ ਲਈ ਇਲਾਕੇ ‘ਚ 19 ਹੈਲੀਕਾਪਟਰ ਅਤੇ 450 ਤੋਂ ਵੱਧ ਫਾਇਰ ਕਰਮੀਆਂ ਨੂੰ ਤਾਇਨਾਤ ਕੀਤਾ ਗਿਆ ਹੈ।

The post ਚਿੱਲੀ ਦੇ ਜੰਗਲਾਂ ‘ਚ ਲੱਗੀ ਅੱਗ ਨੇ ਮਚਾਈ ਤਬਾਹੀ, 46 ਲੋਕਾਂ ਦੀ ਮੌਤ appeared first on Time Tv.

By admin

Related Post

Leave a Reply