November 5, 2024

ਗ੍ਰਿਫ਼ਤਾਰੀ ਤੋਂ ਬਾਅਦ ਨਵਦੀਪ ਜਲਬੇੜਾ ਨੂੰ ਅੰਬਾਲਾ ਅਦਾਲਤ ਚ ਕੀਤਾ ਪੇਸ਼

ਅੰਬਾਲਾ: ਹਰਿਆਣਾ ਦੀ ਅੰਬਾਲਾ ਪੁਲਿਸ ਨੇ ਕਿਸਾਨ ਅੰਦੋਲਨ (Kisan Andolan) ਨਾਲ ਜੁੜੇ ਵਾਟਰ ਕੈਨਨ ਬੁਆਏ ਦੇ ਨਾਂ ਨਾਲ ਮਸ਼ਹੂਰ ਨਵਦੀਪ ਜਲਬੇੜਾ (Navdeep Jalbeda) ਨੂੰ ਗ੍ਰਿਫਤਾਰ ਕਰਕੇ ਅੰਬਾਲਾ ਕੋਰਟ ‘ਚ ਪੇਸ਼ ਕੀਤਾ ਹੈ। ਕਿਸਾਨ ਅੰਦੋਲਨ ਨਾਲ ਜੁੜੇ ਨਵਦੀਪ ਵਿਰੁੱਧ ਧਾਰਾ 307 ਅਤੇ 379 ਬੀ ਤਹਿਤ ਐਫਆਈਆਰ ਦਰਜ ਕੀਤੀ ਗਈ ਸੀ।

ਇਸ ਤੋਂ ਬਾਅਦ ਨਵਦੀਪ ਨੂੰ ਅਦਾਲਤ ਨੇ 2 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਕਿਸਾਨ ਅੰਦੋਲਨ ਨਾਲ ਜੁੜੇ ਵਾਟਰ ਕੈਨਨ ਬੁਆਏ ਨਵਦੀਪ ਜਲਬੇੜਾ ਨੂੰ ਅੰਬਾਲਾ ਪੁਲਿਸ ਨੇ ਵੀਰਵਾਰ ਨੂੰ ਉਸ ਦੇ ਸਾਥੀ ਗੁਰਕੀਰਤ ਸਮੇਤ ਮੋਹਾਲੀ ਏਅਰਪੋਰਟ ਤੋਂ ਹਿਰਾਸਤ ‘ਚ ਲਿਆ। ਇਸ ਤੋਂ ਬਾਅਦ ਪੁਲਿਸ ਨੇ ਨਵਦੀਪ ਦੀ ਅੰਬਾਲਾ ਤੋਂ ਗ੍ਰਿਫਤਾਰੀ ਦਿਖਾਈ। ਫਿਰ ਨਵਦੀਪ ਨੂੰ ਭਾਰੀ ਸੁਰੱਖਿਆ ਵਿਚਕਾਰ ਅੰਬਾਲਾ ਅਦਾਲਤ ਵਿੱਚ ਪੇਸ਼ ਕੀਤਾ ਗਿਆ।

ਨਵਦੀਪ ਖ਼ਿਲਾਫ਼ ਪੁਲਿਸ ਨੇ 13 ਫਰਵਰੀ ਨੂੰ ਕਿਸਾਨ ਅੰਦੋਲਨ ਦੌਰਾਨ ਐਫਆਈਆਰ ਨੰਬਰ 40 ਦਰਜ ਕੀਤੀ ਸੀ, ਜਿਸ ਵਿੱਚ ਨਵਦੀਪ ’ਤੇ ਧਾਰਾ 307 ਅਤੇ 379ਬੀ ਲਗਾਈ ਗਈ ਸੀ। ਪੁਲਿਸ ਨੇ ਨਵਦੀਪ ਨੂੰ ਅਦਾਲਤ ਵਿੱਚ ਪੇਸ਼ ਕਰਕੇ 4 ਦਿਨ ਦਾ ਰਿਮਾਂਡ ਮੰਗਿਆ। ਇਸ ‘ਤੇ ਅਦਾਲਤ ਨੇ ਨਵਦੀਪ ਨੂੰ 2 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ।

ਨਵਦੀਪ ਦੇ ਵਕੀਲ ਐਡਵੋਕੇਟ ਰੋਹਿਤ ਜੈਨ ਨੇ ਕਿਹਾ ਕਿ ਅਸੀਂ ਅਦਾਲਤ ‘ਚ ਸਵਾਲ ਉਠਾਇਆ ਕਿ ਨਵਦੀਪ ਨੂੰ ਅੱਤਵਾਦੀ ਵਾਂਗ ਪੇਸ਼ ਕੀਤਾ ਗਿਆ ਹੈ। ਕਿਸਾਨ ਅੰਦੋਲਨ ਦੌਰਾਨ ਨਵਦੀਪ ‘ਤੇ ਜੋ ਧਾਰਾਵਾਂ ਲਗਾਈਆਂ ਗਈਆਂ ਸਨ, ਉਹ ਨਹੀਂ ਲਗਾਈਆਂ ਜਾ ਸਕਦੀਆਂ। ਪੁਲਿਸ ਨੇ ਨਵਦੀਪ ਤੋਂ ਡੰਡੇ, ਗੋਲੇ, ਮੋਡੀਫਾਈਡ ਟਰੈਕਟਰ ਕਿੱਥੋਂ ਤਿਆਰ ਕਰਵਾਇਆ ਦੀ ਜਾਣਕਾਰੀ ਮੰਗੀ ਅਤੇ ਫਾਰਚੂਨਰ ਗੱਡੀ ਬਰਾਮਦ ਕਰਨੀ ਹੈ, ਜਿਸਦੇ ਲਈ ਦੋ ਦਿਨ ਦਾ ਰਿਮਾਂਡ ਮੰਜੂਰ ਕੀਤਾ ਗਿਆ ਹੈ।

ਦੱਸ ਦਈਏ ਕਿ ਨਵਦੀਪ ਜਲਬੇੜਾ ਸਭ ਤੋਂ ਪਹਿਲਾਂ ਕਿਸਾਨ ਅੰਦੋਲਨ ਦੌਰਾਨ ਸੁਰਖੀਆਂ ਵਿੱਚ ਆਇਆ ਸੀ ਜਦੋਂ ਨਵਦੀਪ ਨੇ ਅੰਬਾਲਾ ਵਿੱਚ ਦਿੱਲੀ ਮਾਰਚ ਦੌਰਾਨ ਪੁਲਿਸ ਵੱਲ ਜਲ ਤੋਪ ਦਾ ਮੂੰਹ ਮੋੜ ਦਿੱਤਾ ਸੀ। ਇਸ ਤੋਂ ਬਾਅਦ ਨਵਦੀਪ ਵਾਟਰ ਕੈਨਨ ਬੁਆਏ ਵਜੋਂ ਮਸ਼ਹੂਰ ਹੋ ਗਿਆ। ਨਵਦੀਪ ਨੇ ਕਿਸਾਨ ਅੰਦੋਲਨ 1 ਅਤੇ ਕਿਸਾਨ ਅੰਦੋਲਨ 2 ਦੋਵਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

By admin

Related Post

Leave a Reply