ਪਟਨਾ: ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਚਿਰਾਗ ਪਾਸਵਾਨ (Chirag Paswan) ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਹੁਣ ਗ੍ਰਹਿ ਮੰਤਰਾਲੇ ਨੇ ਉਨ੍ਹਾਂ ਨੂੰ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ( Z Category Protection) ਪ੍ਰਦਾਨ ਕੀਤੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੀ ਸੁਰੱਖਿਆ ਲਈ ਐੱਸ.ਐੱਸ.ਬੀ. ਕਮਾਂਡੋ ਤਾਇਨਾਤ ਕੀਤੇ ਗਏ ਸਨ। ਹੁਣ ਸੀ.ਆਰ.ਪੀ.ਐਫ. ਕਮਾਂਡੋ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕਰਨਗੇ।
ਚਿਰਾਗ ਪਾਸਵਾਨ ਦੀ ਸੁਰੱਖਿਆ ਲਈ ਕੁੱਲ 33 ਸੁਰੱਖਿਆ ਗਾਰਡ ਤਾਇਨਾਤ ਕੀਤੇ ਜਾਣਗੇ। ਇਨ੍ਹਾਂ ਦੇ ਨਾਲ ਹੀ 10 ਹਥਿਆਰਬੰਦ ਸਟੈਟਿਕ ਗਾਰਡ ਵੀ.ਆਈ.ਪੀ. ਦੇ ਘਰ ਰਹਿਣਗੇ। ਇਸ ਤੋਂ ਇਲਾਵਾ 6 ਘੰਟੇ ਪੀ.ਐਸ.ਓਜ਼, ਤਿੰਨ ਸ਼ਿਫਟਾਂ ਵਿੱਚ 12 ਹਥਿਆਰਬੰਦ ਐਸਕਾਰਟ ਕਮਾਂਡੋ, ਵਾਚਰ ਸ਼ਿਫਟ ਵਿੱਚ 2 ਕਮਾਂਡੋ ਅਤੇ 3 ਸਿੱਖਿਅਤ ਡਰਾਈਵਰ 24 ਘੰਟੇ ਮੌਜੂਦ ਰਹਿਣਗੇ।
ਤੁਹਾਨੂੰ ਦੱਸ ਦੇਈਏ ਕਿ ਫਿਲਹਾਲ ਚਿਰਾਗ ਪਾਸਵਾਨ ਆਪਣੇ ਵਿਦੇਸ਼ ਦੌਰੇ ‘ਤੇ ਫਰਾਂਸ ‘ਚ ਹਨ, ਜਿੱਥੇ ਉਹ ਫੂਡ ਪ੍ਰੋਸੈਸਿੰਗ ਇੰਡਸਟਰੀ ਨਾਲ ਜੁੜੇ ਇਕ ਪ੍ਰੋਜੈਕਟ ‘ਤੇ ਚਰਚਾ ਕਰ ਰਹੇ ਹਨ। ਦਰਅਸਲ, ਦੋ ਦਿਨ ਪਹਿਲਾਂ ਸ਼ੁੱਕਰਵਾਰ ਰਾਤ ਨੂੰ ਮਰਹੂਮ ਰਾਮ ਵਿਲਾਸ ਪਾਸਵਾਨ ਦੀ ਮੂਰਤੀ ਤੋੜੀ ਗਈ ਸੀ। ਹੁਣ ਖ਼ਬਰ ਆ ਰਹੀ ਹੈ ਕਿ ਇਸ ਘਟਨਾ ਤੋਂ ਬਾਅਦ ਉਨ੍ਹਾਂ ਦੇ ਬੇਟੇ ਚਿਰਾਗ ਪਾਸਵਾਨ ਦੀ ਸੁਰੱਖਿਆ ਵਧਾਈ ਜਾ ਰਹੀ ਹੈ।