ਨਵੀਂ ਦਿੱਲੀ: ਦਿੱਲੀ ਤੋਂ ਬਾਅਦ ਹੁਣ ਗੁਰੂਗ੍ਰਾਮ ਵਿੱਚ ਵੀ ਮਾਲ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਇਹ ਧਮਕੀ ਇੱਕ ਈ-ਮੇਲ (E-Mail)  ਰਾਹੀਂ ਦਿੱਤੀ ਗਈ ਹੈ। ਐਂਬੀਐਂਸ ਮਾਲ ਪ੍ਰਬੰਧਨ (Ambience Mall Management) ਨੂੰ 9:45 ਵਜੇ ਈ-ਮੇਲ ਰਾਹੀਂ ਬੰਬ ਦੀ ਧਮਕੀ ਮਿਲੀ। ਇਸ ਦੀ ਸੂਚਨਾ ਮਿਲਦੇ ਹੀ ਬੰਬ ਰੋਕੂ ਦਸਤਾ ਅਤੇ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ।

ਪੁਲਿਸ ਟੀਮ ਜਾਂਚ ਵਿੱਚ ਜੁਟੀ ਹੋਈ ਹੈ। ਇਸ ਤੋਂ ਪਹਿਲਾਂ ਵੀ ਅਜਿਹੀਆਂ ਚਿੱਠੀਆਂ ਮਿਲ ਚੁੱਕੀਆਂ ਹਨ। ਐਂਬੀਐਂਸ ਮਾਲ ਦੇ ਪ੍ਰਬੰਧਕਾਂ ਨੂੰ ਇੱਕ ਮੇਲ ਆਈ ਹੈ, ਜਿਸ ਵਿੱਚ ਲਿਖਿਆ ਹੈ ਕਿ ਮੈਂ ਇਮਾਰਤ ਵਿੱਚ ਬੰਬ ਲਗਾਏ ਹਨ। ਮੇਲ ਵਿੱਚ ਕਿਹਾ ਗਿਆ ਹੈ ਕਿ ਇਮਾਰਤ ਦੇ ਅੰਦਰ ਹਰ ਕੋਈ ਮਰ ਸਕਦਾ ਹੈ ਅਤੇ ਕੋਈ ਵੀ ਨਹੀਂ ਬਚੇਗਾ। ਬੰਬ ਲਗਾਉਣ ਦਾ ਕਾਰਨ ਇਹ ਦੱਸਿਆ ਗਿਆ ਹੈ ਕਿ ਮੈਨੂੰ ਆਪਣੀ ਜਾਨ ਤੋਂ ਨਫ਼ਰਤ ਹੈ। ਇਸ ਹਮਲੇ ਪਿੱਛੇ ਪੈਗੀ ਅਤੇ ਨੋਰਾ ਦਾ ਹੱਥ ਦੱਸਿਆ ਜਾਂਦਾ ਹੈ।

ਤੁਹਾਨੂੰ ਦੱਸ ਦੇਈਏ ਕਿ ਪਿਛਲੇ ਕੁਝ ਮਹੀਨਿਆਂ ਤੋਂ ਦਿੱਲੀ ਦੇ ਸਕੂਲਾਂ ਅਤੇ ਹਸਪਤਾਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਕਈ ਧਮਕੀਆਂ ਮਿਲੀਆਂ ਹਨ। ਦਿੱਲੀ ਅਤੇ ਐਨ.ਸੀ.ਆਰ. ਦੇ 100 ਤੋਂ ਵੱਧ ਸਕੂਲਾਂ ਨੂੰ ਈ-ਮੇਲ ਰਾਹੀਂ ਬੰਬ ਦੀ ਧਮਕੀ ਮਿਲ ਚੁੱਕੀ ਹੈ, ਜਿਸ ਨਾਲ ਦਹਿਸ਼ਤ ਫੈਲੀ ਹੋਈ ਹੈ। ਇਨ੍ਹਾਂ ਧਮਕੀਆਂ ਵਿੱਚ ਡੀ.ਪੀ.ਐਸ., ਮਦਰ ਮੈਰੀ ਸਕੂਲ ਅਤੇ ਸੰਸਕ੍ਰਿਤੀ ਸਕੂਲ ਵਰਗੇ ਪ੍ਰਮੁੱਖ ਸਕੂਲ ਸ਼ਾਮਲ ਸਨ। 30 ਅਪ੍ਰੈਲ ਨੂੰ ਦਿੱਲੀ ਦੇ ਸ਼ਾਹਦਰਾ ਇਲਾਕੇ ਦੇ ਚਾਚਾ ਨਹਿਰੂ ਹਸਪਤਾਲ ਨੂੰ ਵੀ ਈ-ਮੇਲ ਰਾਹੀਂ ਬੰਬ ਦੀ ਧਮਕੀ ਮਿਲੀ ਸੀ। ਇਸ ਤੋਂ ਬਾਅਦ ਹਸਪਤਾਲ ਦੀ ਇਮਾਰਤ ਨੂੰ ਖਾਲੀ ਕਰਵਾ ਲਿਆ ਗਿਆ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਅਧਿਕਾਰੀਆਂ ਨੇ ਬਾਅਦ ਵਿੱਚ ਪੁਸ਼ਟੀ ਕੀਤੀ ਕਿ ਹਸਪਤਾਲ ਵਿੱਚ ਕੋਈ ਸ਼ੱਕੀ ਵਸਤੂ ਨਹੀਂ ਮਿਲੀ।

Leave a Reply