November 5, 2024

ਗੁਰਮੀਤ ਰਾਮ ਰਹੀਮ ਨੂੰ ਸੁਨਾਰੀਆ ਜੇਲ੍ਹ ਤੱਕ ਛੱਡਣ ਆਏਗੀ ਹਨੀਪ੍ਰੀਤ

ਰੋਹਤਕ : ਸਿਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ (Sirsa Dera chief Gurmeet Ram Rahim) ਨੂੰ ਹਨੀਪ੍ਰੀਤ ਅੱਜ ਰੋਹਤਕ ਦੀ ਸੁਨਾਰੀਆ ਜੇਲ੍ਹ (Sunaria Jail) ‘ਚ ਛੱਡਣ ਆਏਗੀ। ਸ਼ਾਮ ਨੂੰ ਰਾਮ ਰਹੀਮ ਨੂੰ ਲੈ ਕੇ ਡੀਐੱਸਪੀ ਦੀ ਅਗਵਾਈ ‘ਚ ਪੁਲਿਸ ਟੀਮ ਰੋਹਤਕ ਪਹੁੰਚੇਗੀ। ਅਜਿਹੇ ‘ਚ ਜੇਲ੍ਹ ਪ੍ਰਸ਼ਾਸਨ ਦੇ ਨਾਲ-ਨਾਲ ਸ਼ਿਵਾਜੀ ਕਾਲੋਨੀ ਥਾਣੇ ਨੂੰ ਵੀ ਅਲਰਟ ‘ਤੇ ਰੱਖਿਆ ਗਿਆ ਹੈ।

ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਸਾਧਵੀ ਬਲਾਤਕਾਰ ਮਾਮਲੇ ਵਿੱਚ ਸਾਲ 2017 ਵਿੱਚ ਰਾਮ ਰਹੀਮ ਨੂੰ 20 ਸਾਲ ਦੀ ਸਜ਼ਾ ਸੁਣਾਈ ਸੀ। ਬਾਅਦ ਵਿੱਚ ਉਸ ਨੂੰ ਛਤਰਪਤੀ ਕਤਲ ਕੇਸ ਅਤੇ ਰਣਜੀਤ ਕਤਲ ਕੇਸ ਵਿੱਚ ਵੀ ਦੋਸ਼ੀ ਠਹਿਰਾਇਆ ਗਿਆ ਸੀ। 19 ਫਰਵਰੀ ਨੂੰ ਸਰਕਾਰ ਨੇ ਉਸ ਦੀ 50 ਦਿਨਾਂ ਲਈ ਪੈਰੋਲ ਦੀ ਅਰਜ਼ੀ ਮਨਜ਼ੂਰ ਕਰ ਲਈ ਸੀ।

ਪੁਲਿਸ ਟੀਮ ਰਾਮ ਰਹੀਮ ਨੂੰ ਉੱਤਰ ਪ੍ਰਦੇਸ਼ ਦੇ ਬਾਗਪਤ ਸਥਿਤ ਬਰਨਾਵਾ ਆਸ਼ਰਮ ‘ਚ ਛੱਡ ਗਈ ਸੀ।  ਹਾਈਕੋਰਟ ‘ਚ ਪਟੀਸ਼ਨ ਦਾਇਰ ਕਰਕੇ ਰਾਮ ਰਹੀਮ ਨੂੰ ਦਿੱਤੀ ਜਾ ਰਹੀ ਪੈਰੋਲ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ। ਹਾਈਕੋਰਟ ਨੇ ਸੁਣਵਾਈ ਦੌਰਾਨ ਸਰਕਾਰ ਤੋਂ ਪੁੱਛਿਆ ਸੀ ਕਿ ਰਾਮਰਹੀਮ ਵਰਗੇ ਕਿੰਨੇ ਕੈਦੀਆਂ ਨੂੰ ਇੰਨੀ ਪੈਰੋਲ ਦਿੱਤੀ ਗਈ ਹੈ।

ਇਹ ਵੀ ਕਿਹਾ ਗਿਆ ਕਿ ਸਰਕਾਰ ਰਾਮਰਹੀਮ ਨੂੰ ਹਾਈ ਕੋਰਟ ਦੀ ਇਜਾਜ਼ਤ ਤੋਂ ਬਿਨਾਂ ਭਵਿੱਖ ਵਿੱਚ ਪੈਰੋਲ ਨਹੀਂ ਦੇਵੇਗੀ। ਬੀਤੇ ਦਿਨ ਰਾਮ ਰਹੀਮ ਦੀ ਪੈਰੋਲ ਦੀ ਮਿਆਦ ਖਤਮ ਹੋ ਗਈ ਹੈ। ਅਜਿਹੇ ‘ਚ ਅੱਜ ਉਹ ਸੁਨਾਰੀਆ ਜੇਲ੍ਹ ‘ਚ ਆਤਮ ਸਮਰਪਣ ਕਰਨਗੇ ।

ਰਾਮ ਰਹੀਮ ਨੂੰ ਕਦੋਂ ਮਿਲੀ ਪੈਰੋਲ?

  • 24 ਅਕਤੂਬਰ 2020- ਬਿਮਾਰ ਮਾਂ ਨੂੰ ਮਿਲਣ ਲਈ 1 ਦਿਨ ਦੀ ਪੈਰੋਲ
  • 21 ਮਈ 2021- ਬਿਮਾਰ ਮਾਂ ਨੂੰ ਮਿਲਣ ਲਈ 1 ਦਿਨ ਦੀ ਪੈਰੋਲ
  • 7 ਫਰਵਰੀ 2022- 21 ਦਿਨਾਂ ਲਈ ਪੈਰੋਲ ‘ਤੇ ਜੇਲ੍ਹ ਤੋਂ ਬਾਹਰ ਆਏ ਸੀ
  • ਜੂਨ 2022- 30 ਦਿਨਾਂ ਦੀ ਪੈਰੋਲ ‘ਤੇ ਜੇਲ੍ਹ ਤੋਂ ਬਾਹਰ ਆਏ ਸੀ
  • ਅਕਤੂਬਰ 2022- ਰਾਮ ਰਹੀਮ 40 ਦਿਨਾਂ ਲਈ ਪੈਰੋਲ ‘ਤੇ ਜੇਲ੍ਹ ਤੋਂ ਬਾਹਰ ਆਏ ਸੀ
  • 21 ਜਨਵਰੀ – ਡੇਰਾ ਮੁਖੀ ਸ਼ਾਹ ਸਤਨਾਮ ਨੂੰ ਜਨਮ ਦਿਨ ਮੌਕੇ 40 ਦਿਨਾਂ ਲਈ ਪੈਰੋਲ ਮਿਲੀ
  • 20 ਜੁਲਾਈ, 2023- 30 ਦਿਨਾਂ ਦੀ ਪੈਰੋਲ ਹੋਈ ਮਨਜ਼ੂਰ
  • 20 ਨਵੰਬਰ 2023- 21 ਦਿਨਾਂ ਲਈ ਜੇਲ੍ਹ ਤੋਂ ਬਾਹਰ ਆਏ ਸੀ
  • 19 ਜਨਵਰੀ 2024- ਹੁਣ 50 ਦਿਨਾਂ ਲਈ ਕੀਤਾ ਗਿਆ ਰਿਹਾਅ

By admin

Related Post

Leave a Reply