ਗੁਜਰਾਤ : ਗੁਜਰਾਤ ਦੇ ਮਹਿਸਾਣਾ ਜ਼ਿਲ੍ਹੇ (Mehsana District) ‘ਚ ਬੀਤੀ ਰਾਤ 4.2 ਤੀਬਰਤਾ ਦਾ ਭੂਚਾਲ (An Earthquake) ਆਇਆ। ਭੂਚਾਲ ਦੇ ਝਟਕੇ ਰਾਤ 10:15 ‘ਤੇ ਮਹਿਸੂਸ ਕੀਤੇ ਗਏ ਅਤੇ ਇਸ ਦਾ ਕੇਂਦਰ ਪਾਟਨ ਤੋਂ 13 ਕਿਲੋਮੀਟਰ ਦੱਖਣ-ਪੱਛਮ ‘ਚ ਸੀ। ਭੂਚਾਲ ਦੇ ਝਟਕੇ ਮਹਿਸੂਸ ਹੁੰਦੇ ਹੀ ਲੋਕ ਘਰਾਂ ਤੋਂ ਬਾਹਰ ਆ ਗਏ ਪਰ ਅਧਿਕਾਰੀਆਂ ਮੁਤਾਬਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਮਹਿਸਾਣਾ ਖੇਤਰ ‘ਚ ਸੀ, ਜਿਸ ਦੀ ਡੂੰਘਾਈ 10 ਕਿਲੋਮੀਟਰ ਸੀ। ਇਹ ਸਥਾਨ ਰਾਜਕੋਟ, ਗੁਜਰਾਤ ਤੋਂ ਲਗਭਗ 219 ਕਿਲੋਮੀਟਰ ਉੱਤਰ-ਪੂਰਬ ਅਤੇ ਪਾਟਨ ਤੋਂ 13 ਕਿਲੋਮੀਟਰ ਦੱਖਣ-ਦੱਖਣ-ਪੱਛਮ ਵਿੱਚ ਸਥਿਤ ਸੀ। ਭੂਚਾਲ ਦੇ ਝਟਕੇ ਉੱਤਰੀ ਜ਼ਿਲ੍ਹਿਆਂ ਬਨਾਸਕਾਂਠਾ, ਪਾਟਨ, ਸਾਬਰਕਾਂਠਾ ਅਤੇ ਮੇਹਸਾਨਾ ਤੱਕ ਮਹਿਸੂਸ ਕੀਤੇ ਗਏ ਅਤੇ ਇਹ 2 ਤੋਂ 3 ਸਕਿੰਟ ਤੱਕ ਰਹੇ।
ਗੁਜਰਾਤ ਰਾਜ ਆਫ਼ਤ ਪ੍ਰਬੰਧਨ ਅਥਾਰਟੀ (ਜੀ.ਐਸ.ਡੀ.ਐਮ.ਏ.) ਦੇ ਅੰਕੜਿਆਂ ਅਨੁਸਾਰ, ਰਾਜ ਨੇ ਪਿਛਲੇ 200 ਸਾਲਾਂ ਵਿੱਚ ਨੌਂ ਵੱਡੇ ਭੁਚਾਲਾਂ ਦਾ ਅਨੁਭਵ ਕੀਤਾ ਹੈ, ਜਿਸ ਵਿੱਚ 26 ਜਨਵਰੀ, 2001 ਨੂੰ ਕੱਛ ਦਾ ਵਿਨਾਸ਼ਕਾਰੀ ਭੂਚਾਲ ਵੀ ਸ਼ਾਮਲ ਹੈ, ਜਿਸ ਵਿੱਚ ਹਜ਼ਾਰਾਂ ਲੋਕ ਮਾਰੇ ਗਏ ਸਨ।
ਪਹਿਲਾਂ ਵੀ ਮਹਿਸੂਸ ਕੀਤੇ ਗਏ ਸਨ ਭੂਚਾਲ ਦੇ ਝਟਕੇ
ਇਸ ਤੋਂ ਪਹਿਲਾਂ 3 ਨਵੰਬਰ ਨੂੰ ਗੁਜਰਾਤ ਦੇ ਕੱਛ ਜ਼ਿਲ੍ਹੇ ਵਿੱਚ 3.4 ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ ਦਾ ਕੇਂਦਰ ਲਖਪਤ ਤੋਂ 53 ਕਿਲੋਮੀਟਰ ਉੱਤਰ-ਪੂਰਬ ਵਿੱਚ ਸੀ। 27 ਅਕਤੂਬਰ ਨੂੰ ਸੌਰਾਸ਼ਟਰ ਖੇਤਰ ਦੇ ਅਮਰੇਲੀ ਜ਼ਿਲ੍ਹੇ ਵਿੱਚ ਵੀ 3.7 ਤੀਬਰਤਾ ਦਾ ਭੂਚਾਲ ਮਹਿਸੂਸ ਕੀਤਾ ਗਿਆ ਸੀ।