ਮੁੰਬਈ : ਕੰਨੜ ਅਦਾਕਾਰ ਅਤੇ ਟੈਲੀਵਿਜ਼ਨ ਹੋਸਟ ਕਿਚਾ ਸੁਦੀਪ (Kiccha Sudeep) ‘ਤੇ ਦੁੱਖ ਦਾ ਪਹਾੜ ਡਿੱਗ ਗਿਆ ਹੈ। ਅਦਾਕਾਰਾ ਦੀ ਮਾਂ ਸਰੋਜਾ ਸੰਜੀਵ ਦਾ ਦੇਹਾਂਤ ਹੋ ਗਿਆ ਹੈ। ਕਿਚਾ ਦੀ ਮਾਂ ਨੇ 20 ਅਕਤੂਬਰ ਨੂੰ ਆਖਰੀ ਸਾਹ ਲਿਆ। ਉਹ ਲੰਬੇ ਸਮੇਂ ਤੋਂ ਬਿਮਾਰ ਸੀ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਪਰ ਐਤਵਾਰ ਸਵੇਰੇ ਉਨ੍ਹਾਂ ਦੀ ਮੌਤ ਹੋ ਗਈ।

ਕਿਚਾ ਸੁਦੀਪ ਦੀ ਮਾਤਾ 86 ਸਾਲ ਦੀ ਸੀ ਅਤੇ ਅੱਜ ਸਵੇਰੇ ਕਰੀਬ 7 ਵਜੇ ਹਸਪਤਾਲ ਵਿੱਚ ਉਨ੍ਹਾਂ ਨੇ ਆਖਰੀ ਸਾਹ ਲਿਆ। ਮੈਡੀਕਲ ਟੀਮ ਨੇ ਉਨ੍ਹਾਂ ਨੂੰ ਬਚਾਉਣ ਦੀ ਲਗਾਤਾਰ ਕੋਸ਼ਿਸ਼ ਕੀਤੀ ਪਰ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ।

ਕਿਚਾ ਸੁਦੀਪ ਦੀ ਮਾਤਾ ਦੀ ਮ੍ਰਿਤਕ ਦੇਹ ਨੂੰ ਅੰਤਿਮ ਸੰਸਕਾਰ ਲਈ ਉਨ੍ਹਾਂ ਦੇ ਜੇਪੀ ਨਗਰ ਸਥਿਤ ਘਰ ਲਿਆਂਦਾ ਜਾਵੇਗਾ, ਤਾਂ ਜੋ ਪਰਿਵਾਰਕ ਮੈਂਬਰ, ਨਜ਼ਦੀਕੀ ਅਤੇ ਸਨੇਹੀ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰ ਸਕਣ।

ਸੁਦੀਪ ਆਪਣੀ ਮਾਂ ਦੇ ਬਹੁਤ ਕਰੀਬ ਸੀ ਅਤੇ ਉਹ ਉਨ੍ਹਾਂ ਦਾ ਸਭ ਤੋਂ ਛੋਟਾ ਪੁੱਤਰ ਸੀ। ਅਦਾਕਾਰ ਦੀ ਮਾਂ ਦੇ ਦੇਹਾਂਤ ਦੀ ਖ਼ਬਰ ਮਿਲਣ ਤੋਂ ਬਾਅਦ, ਪ੍ਰਸ਼ੰਸਕ ਅਤੇ ਸੈਲੇਬਸ ਸੋਗ ਕਰ ਰਹੇ ਹਨ ਅਤੇ ਕਿੱਚਾ ਸੁਦੀਪ ਨੂੰ ਅਕਸਰ ਆਪਣੀ ਮਾਂ ਬਾਰੇ ਗੱਲ ਕਰਦੇ ਦੇਖਿਆ ਗਿਆ ਹੈ। ਉਨ੍ਹਾਂ ਨੇ ਕਈ ਵਾਰ ਆਪਣੀ ਮਾਂ ਦਾ ਜ਼ਿਕਰ ਕੀਤਾ ਅਤੇ ਦੱਸਿਆ ਕਿ ਕਿਵੇਂ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਦੇ ਸਾਰੇ ਫ਼ੈਸਲਿਆਂ ਵਿੱਚ ਉਨ੍ਹਾਂ ਦਾ ਸਾਥ ਦਿੱਤਾ ਅਤੇ ਉਨ੍ਹਾਂ ਨੂੰ ਹੌਸਲਾ ਦਿੱਤਾ।

ਕੰਮ ਦੀ ਗੱਲ ਕਰੀਏ ਤਾਂ ਕਿਚਾ ਸੁਦੀਪ ਇਨ੍ਹੀਂ ਦਿਨੀਂ ‘ਬਿੱਗ ਬੌਸ ਕੰਨੜ’ ਨੂੰ ਹੋਸਟ ਕਰ ਰਹੇ ਹੈ। ਉਹ ਫਿਲਮ ਮੱਖੀ ਰਾਹੀਂ ਕਾਫੀ ਮਸ਼ਹੂਰ ਹੋਏ, ਜਿਸ ਵਿੱਚ ਨਾਨੀ ਅਤੇ ਸਮੰਥਾ ਵਰਗੀਆਂ ਅਦਾਕਾਰਾਂ ਨਜ਼ਰ ਆਈਆਂ।

Leave a Reply