ਕ੍ਰਿਕਟਰ ਸੰਜੇ ਬਾਂਗੜ ਦੇ ਬੇਟੇ ਨੇ ਸੈਕਸ ਚੇਂਜ਼ ਕਰਵਾ ਲਿਆ ਹੈ। ਸਾਬਕਾ ਕ੍ਰਿਕਟਰ ਅਤੇ ਕੋਚ ਸੰਜੇ ਬੰਗੜ ਦੇ ਬੇਟੇ ਆਰੀਅਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਆਰੀਅਨ ਬਾਂਗੜ ਦਾ ਹੈ ਜਿਸ ਵਿੱਚ ਉਹ ਲੜਕੇ ਤੋਂ ਲੜਕੀ ਬਣਨ ਦੇ ਆਪਣੇ ਸਫ਼ਰ ਬਾਰੇ ਦੱਸ ਰਿਹਾ ਹੈ। ਆਰੀਅਨ, ਜੋ ਹੁਣ ਅਨਾਇਆ ਬਣ ਗਿਆ ਹੈ।
ਆਰੀਅਨ ਨੇ ਇੰਸਟਾਗ੍ਰਾਮ ‘ਤੇ ਆਪਣੇ 9 ਮਹੀਨਿਆਂ ਦੇ ਹਾਰਮੋਨਲ ਟ੍ਰਾਂਸਫਾਰਮੇਸ਼ਨ ਬਾਰੇ ਗੱਲ ਕੀਤੀ ਹੈ। ਉਸ ਨੇ ਦੱਸਿਆ ਕਿ 10 ਮਹੀਨੇ ਪਹਿਲਾਂ ਉਹ ਲੜਕਾ ਸੀ, ਪਰ ਹੁਣ ਲੜਕੀ ਬਣ ਗਿਆ ਹੈ। ਹੁਣ ਉਸ ਨੇ ਆਪਣਾ ਨਾਂ ਆਰੀਅਨ ਤੋਂ ਬਦਲ ਕੇ ਅਨਾਇਆ ਰੱਖ ਲਿਆ ਹੈ। ਆਰੀਅਨ ਲੰਡਨ ਵਿੱਚ ਰਹਿੰਦਾ ਹੈ ਅਤੇ ਆਪਣੇ ਪਿਤਾ ਦੀ ਤਰ੍ਹਾਂ ਉਹ ਵੀ ਕ੍ਰਿਕਟ ਖੇਡਦਾ ਹੈ ਅਤੇ ਕ੍ਰਿਕਟ ਨੂੰ ਬਹੁਤ ਪਿਆਰ ਕਰਦਾ ਹੈ। ਆਪਣੀ ਪੋਸਟ ‘ਚ ਆਰੀਅਨ ਨੇ ਲਿਖਿਆ, ‘ਮੈਂ ਕਦੇ ਵੀ ਗੇਮ ਨੂੰ ਛੱਡਣ ਬਾਰੇ ਨਹੀਂ ਸੋਚਿਆ, ਜੋ ਮੇਰਾ ਜਨੂੰਨ, ਮੇਰਾ ਪਿਆਰ ਰਿਹਾ ਹੈ। ਪਰ ਇੱਥੇ ਮੈਂ ਇੱਕ ਦਰਦਨਾਕ ਹਕੀਕਤ ਦਾ ਸਾਹਮਣਾ ਕਰ ਰਿਹਾ ਹਾਂ।’
ਇੱਕ ਟਰਾਂਸ ਵੂਮੈਨ ਹੋਣ ਦੇ ਨਾਤੇ, ਹਾਰਮੋਨ ਰਿਪਲੇਸਮੈਂਟ ਥੈਰੇਪੀ (HRT) ਦੌਰਾਨ ਮੇਰੇ ਸਰੀਰ ਵਿੱਚ ਕਾਫ਼ੀ ਬਦਲਾਅ ਆਇਆ ਹੈ। ਹਾਰਮੋਨ ਰਿਪਲੇਸਮੈਂਟ ਥੈਰੇਪੀ (HRT) ਇੱਕ ਇਲਾਜ ਹੈ ਜੋ ਡਾਕਟਰ ਆਮ ਤੌਰ ‘ਤੇ ਮੇਨੋਪੌਜ਼ ਦੇ ਲੱਛਣਾਂ ਦੇ ਇਲਾਜ ਲਈ ਵਰਤਦੇ ਹਨ। ਇਹ ਸਰੀਰ ਵਿੱਚ ਪ੍ਰੋਜੇਸਟ੍ਰੋਨ ਅਤੇ ਐਸਟ੍ਰੋਜਨ ਹਾਰਮੋਨਸ ਦੇ ਪੱਧਰ ਨੂੰ ਸੰਤੁਲਿਤ ਕਰਨ ਵਿੱਚ ਮਦਦ ਕਰਦਾ ਹੈ।