ਕੈਨੇਡਾ : ਹੁਣ ਇੱਕ ਹੋਰ ਪੰਜਾਬੀ ਗਾਇਕ ਨਿਸ਼ਾਨੇ ‘ਤੇ ਆ ਗਿਆ ਹੈ। ਸਿੱਧੂ ਮੂਸੇਵਾਲਾ (Sidhu Moosewala) ਤੋਂ ਬਾਅਦ ਹੁਣ ਕੈਨੇਡਾ (Canada) ਦੇ ਵੈਨਕੂਵਰ ਵਿੱਚ ਪੰਜਾਬੀ ਗਾਇਕ ਏ.ਪੀ ਢਿੱਲੋਂ (Punjabi singer AP Dhillon) ਦੇ ਘਰ ਦੇ ਬਾਹਰ ਗੋਲੀਬਾਰੀ ਹੋਈ ਹੈ।

ਤੁਹਾਨੂੰ ਦੱਸ ਦੇਈਏ ਕਿ ਏ.ਪੀ ਢਿੱਲੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਅਜਿਹੇ ਸਟਾਰ ਹਨ, ਜਿਨ੍ਹਾਂ ਦੇ ਕਈ ਗੀਤ ਦੁਨੀਆ ਭਰ ‘ਚ ਮਸ਼ਹੂਰ ਹਨ। ਏ.ਪੀ ਢਿੱਲੋਂ ਦਾ ਜਨਮ 10 ਜਨਵਰੀ 1993 ਨੂੰ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਮੂਲੀਆਂਪੁਰ ਵਿੱਚ ਹੋਇਆ ਸੀ, ਜਿੱਥੇ ਏ.ਪੀ ਢਿੱਲੋਂ ਨੇ ਆਪਣੀ ਸਕੂਲੀ ਪੜ੍ਹਾਈ ਪੂਰੀ ਕੀਤੀ। ਸਕੂਲ ਵਿੱਚ ਪੜ੍ਹਦਿਆਂ ਹੀ ਸੰਗੀਤ ਵਿੱਚ ਉਨ੍ਹਾਂ ਦੀ ਰੁਚੀ ਵਧਣ ਲੱਗੀ। ਇਸ ਤੋਂ ਬਾਅਦ ਉਨ੍ਹਾਂ ਨੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ ਸਿਵਲ ਇੰਜੀਨੀਅਰਿੰਗ ਕੀਤੀ ਅਤੇ ਆਪਣੀ ਡਿਗਰੀ ਪੂਰੀ ਕਰਨ ਤੋਂ ਬਾਅਦ ਏ.ਪੀ ਢਿੱਲੋਂ ਕੈਨੇਡਾ ਚਲੇ ਗਏ।

Leave a Reply