ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ (Former Congress president Rahul Gandhi) ਆਪਣੀ ‘ਭਾਰਤ ਜੋੜੋ ਨਿਆਏ ਯਾਤਰਾ’ ਕੁਝ ਦਿਨ ਰੋਕ ਕੇ ਇਸ ਮਹੀਨੇ ਦੇ ਅਖੀਰ ਵਿਚ ਬਰਤਾਨੀਆ ਦੀ ਵੱਕਾਰੀ ਕੈਂਬਰਿਜ ਯੂਨੀਵਰਸਿਟੀ (The prestigious Cambridge University) ਵਿਚ ਭਾਸ਼ਨ ਦੇਣਗੇ ਅਤੇ ਫਿਰ ਇਸ ਨਾਲ ਸਬੰਧਤ ਕੁਝ ਅਹਿਮ ਮੀਟਿੰਗਾਂ ਵਿਚ ਵੀ ਹਿੱਸਾ ਲੈਣਗੇ।
ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ (Jairam Ramesh) ਨੇ ਅੱਜ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਪੋਸਟ ਕੀਤਾ, ‘ਭਾਰਤ ਜੋੜੋ ਨਿਆਏ ਯਾਤਰਾ ਦਾ 39ਵਾਂ ਦਿਨ ਅੱਜ ਕਾਨਪੁਰ ‘ਚ ਬਾਅਦ ਦੁਪਹਿਰ 2 ਵਜੇ ਖਤਮ ਹੋਵੇਗਾ। 22 ਅਤੇ 23 ਫਰਵਰੀ ਦੋ ਦਿਨਾਂ ਲਈ ਯਾਤਰਾ ਰੋਕੀ ਜਾਵੇਗੀ ਅਤੇ ਯਾਤਰਾ 24 ਫਰਵਰੀ ਦੀ ਸਵੇਰ ਨੂੰ ਮੁਰਾਦਾਬਾਦ ਤੋਂ ਮੁੜ ਸ਼ੁਰੂ ਹੋਵੇਗੀ।
ਇਸ ਤੋਂ ਬਾਅਦ ਸੰਭਲ, ਅਲੀਗੜ੍ਹ, ਹਾਥਰਸ ਅਤੇ ਆਗਰਾ ਜ਼ਿਲ੍ਹਿਆਂ ਤੋਂ ਹੁੰਦੇ ਹੋਏ ਰਾਜਸਥਾਨ ਦੇ ਧੌਲਪੁਰ ਵਿਖੇ ਰੁਕੇਗੀ। 26 ਫਰਵਰੀ ਤੋਂ 1 ਮਾਰਚ ਤੱਕ ਯਾਤਰਾ ਰੁਕੇਗੀ ਤਾਂ ਜੋ ਰਾਹੁਲ ਗਾਂਧੀ 27 ਅਤੇ 28 ਫਰਵਰੀ ਨੂੰ ਇੰਗਲੈਂਡ ਦੀ ਕੈਂਬਰਿਜ ਯੂਨੀਵਰਸਿਟੀ ‘ਚ ਦੋ ਵਿਸ਼ੇਸ਼ ਲੈਕਚਰ ਦੇਣ ਦਾ ਇਕ ਸਾਲ ਪਹਿਲਾਂ ਕੀਤਾ ਵਾਅਦਾ ਪੂਰਾ ਕਰ ਸਕਣ।’
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਆਪਣੀ ‘ਭਾਰਤ ਜੋੜੋ ਨਿਆਏ ਯਾਤਰਾ’ਦੌਰਾਨ ਅਨੇਕਾਂ ਥਾਂਵਾ ਦਾ ਦੌਰਾ ਕੀਤਾ ਸੀ ਉਨ੍ਹਾਂ ਨੇ ਲੋਕਾਂ ਦੇ ਦੁੱਖ ਦਰਦ ਸੁਣੇ ਅਤੇ ਭਾਜਪਾ ‘ਤੇ ਨਿਸ਼ਾਨੇ ਸਾਧੇ ਸਨ।