ਮਹਿੰਦਰਗੜ੍ਹ : ਮਹਿੰਦਰਗੜ੍ਹ ਵਿੱਚ ਅੱਜ ਤੜਕੇ ਕਰੀਬ 3 ਵਜੇ ਨੈਸ਼ਨਲ ਹਾਈਵੇਅ 152 ਡੀ (National Highway 152 D) ਉੱਤੇ ਇੱਕ ਭਿਆਨਕ ਸੜਕ ਹਾਦਸਾ (A Terrible Road Accident) ਵਾਪਰਿਆ। ਇਸ ਹਾਦਸੇ ‘ਚ ਕਾਰ ਅਤੇ ਟਰਾਲੀ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ, ਜਿਸ ‘ਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਇਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਤਿੰਨੇ ਮ੍ਰਿਤਕ ਬੀਤੇ ਦਿਨ ਕਾਰ ‘ਚ ਬਿਜ਼ਨੈੱਸ ਮੀਟਿੰਗ ਲਈ ਜੈਪੁਰ ਗਏ ਸਨ। ਮ੍ਰਿਤਕਾਂ ਦੀ ਪਛਾਣ ਰਾਜੇਸ਼ ਰੋਹਿਲਾ, ਵਿਜੇਂਦਰ ਰੋਹਿਲਾ ਅਤੇ ਅਨੁਰਾਗ ਜੋਰਾਸੀ ਵਜੋਂ ਹੋਈ ਹੈ।

ਉਪ ਮੰਡਲ ਦੇ ਪਿੰਡ ਖੇੜੀ ਤਲਵਾਣਾ ਨੇੜੇ ਵਾਪਰੀ ਇਸ ਘਟਨਾ ਤੋਂ ਬਾਅਦ ਉਥੇ ਮੌਜੂਦ ਲੋਕਾਂ ਨੇ ਡਾਇਲ 112 ‘ਤੇ ਸੂਚਨਾ ਦਿੱਤੀ। ਇਸ ਤੋਂ ਬਾਅਦ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰ ਨੇ ਤਿੰਨ ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦੌਰਾਨ ਟੈਂਕਰ ਚਾਲਕ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।

ਮ੍ਰਿਤਕ ਅਨੁਰਾਗ ਦੇ ਪਿਤਾ ਰਾਜਿੰਦਰ ਰੋਹਿਲਾ ਨੇ ਦੱਸਿਆ ਕਿ ਉਸ ਦੇ ਲੜਕੇ ਦਾ ਡੇਢ ਸਾਲ ਪਹਿਲਾਂ ਵਿਆਹ ਹੋਇਆ ਸੀ। ਉਹ ਨਟ ਅਤੇ ਬੋਲਟ ਦਾ ਕਾਰੋਬਾਰ ਕਰਦਾ ਸੀ। ਅਨੁਰਾਗ, ਦੇ ਦੋ ਰਿਸ਼ਤੇਦਾਰ ਰਾਜੇਸ਼ ਅਤੇ ਵਿਜੇਂਦਰ ਇਸ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਗਏ ਹੋਏ ਸਨ। ਅੱਜ ਸਵੇਰੇ ਜਦੋਂ ਤਿੰਨੋਂ ਜੈਪੁਰ ਤੋਂ ਪਾਣੀਪਤ ਜਾਣ ਲਈ ਰਵਾਨਾ ਹੋਏ ਤਾਂ ਨੈਸ਼ਨਲ ਹਾਈਵੇਅ 152 ਡੀ ‘ਤੇ ਕਨੀਨਾ ਦੇ ਖੇੜੀ ਤਲਵਾਣਾ ਨੇੜੇ ਇਕ ਤੇਜ਼ ਰਫ਼ਤਾਰ ਟੈਂਕਰ ਨੇ ਉਨ੍ਹਾਂ ਦੀ ਕਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਤਿੰਨਾਂ ਦੀ ਮੌਤ ਹੋ ਗਈ।

Leave a Reply