November 6, 2024

ਕਾਊਂਟੀ ਕ੍ਰਿਕਟ ‘ਚ ਨਹੀਂ ਖੇਡਣਗੇ ਅਜਿੰਕਿਆ ਰਹਾਣੇ, ਜਾਣੋ ਕਾਰਨ

ਲੰਡਨ : ਭਾਰਤ ਦੇ ਸੀਨੀਅਰ ਬੱਲੇਬਾਜ਼ ਅਜਿੰਕਿਆ ਰਹਾਣੇ (Ajinkya Rahane) ਲੈਸਟਰਸ਼ਾਇਰ ਲਈ ਕਾਊਂਟੀ ਕ੍ਰਿਕਟ ਨਹੀਂ ਖੇਡਣਗੇ ਕਿਉਂਕਿ ਉਹ ਅੰਤਰਰਾਸ਼ਟਰੀ ਕ੍ਰਿਕਟ ਦੇ ਰੁਝੇਵਿਆਂ ਤੋਂ ਬਾਅਦ ਖੇਡ ਤੋਂ ਕੁਝ ਦਿਨ ਦੀ ਛੁੱਟੀ ਲੈਣਾ ਚਾਹੁੰਦੇ ਹਨ।

35 ਸਾਲਾ ਰਹਾਣੇ ਨੇ ਜੂਨ ‘ਚ ਕਾਊਂਟੀ ਕਲੱਬ ਲੈਸਟਰਸ਼ਾਇਰ ਨਾਲ ਜੁੜਨਾ ਸੀ ਪਰ ਕੌਮਾਂਤਰੀ ਕ੍ਰਿਕਟ ਪ੍ਰਤੀਬੱਧਤਾਵਾਂ ਕਾਰਨ ਉਹ ਉਦੋਂ ਕਲੱਬ ‘ਚ ਸ਼ਾਮਲ ਨਹੀਂ ਹੋ ਸਕਿਆ ਸੀ। ਉਹ ਇੰਡੀਅਨ ਪ੍ਰੀਮੀਅਰ ਲੀਗ ਤੋਂ ਬਾਅਦ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਖੇਡਣ ਲਈ ਇੰਗਲੈਂਡ ਗਿਆ ਸੀ ਅਤੇ ਇਸ ਮਹੀਨੇ ਦੇ ਸ਼ੁਰੂ ਵਿਚ ਵੈਸਟਇੰਡੀਜ਼ ਦੌਰੇ ‘ਤੇ ਭਾਰਤੀ ਟੀਮ ਦਾ ਵੀ ਹਿੱਸਾ ਸੀ।

ਕਲੱਬ ਨੇ ਕਿਹਾ ਕਿ ਉਸ ਦੇ ਪਹਿਲੇ ਸ਼ੈਡਿਊਲ ਵਿੱਚ ਇਹ ਵਚਨਬੱਧਤਾਵਾਂ ਸ਼ਾਮਲ ਨਹੀਂ ਸਨ ਅਤੇ ਰਹਾਣੇ ਹੁਣ ਅਗਸਤ ਅਤੇ ਸਤੰਬਰ ਵਿੱਚ ਕ੍ਰਿਕਟ ਤੋਂ ਬ੍ਰੇਕ ਲੈਣਾ ਚਾਹੁੰਦੇ ਹਨ, ਮਤਲਬ ਕਿ ਉਹ ਪਹਿਲਾਂ ਦੇ ਸ਼ੈਡਿਊਲ ਮੁਤਾਬਕ ਲੈਸਟਰਸ਼ਾਇਰ ਲਈ ਨਹੀਂ ਖੇਡ ਸਕਣਗੇ। ਲੈਸਟਰਸ਼ਾਇਰ ਦੇ ਕ੍ਰਿਕਟ ਨਿਰਦੇਸ਼ਕ ਕਲਾਉਡ ਹੈਂਡਰਸਨ ਨੇ ਇਕ ਬਿਆਨ ‘ਚ ਕਿਹਾ, ‘ਅਸੀਂ ਅਜਿੰਕਿਆ ਦੀ ਸਥਿਤੀ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ। ਹਾਲ ਹੀ ਵਿੱਚ ਉਸਦਾ ਇੱਕ ਬਹੁਤ ਵਿਅਸਤ ਸਮਾਂ ਸੀ ਅਤੇ ਅਸੀਂ ਇਸ ਤੋਂ ਉਭਰਨ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਸਮਾਂ ਬਿਤਾਉਣ ਦੀ ਉਨ੍ਹਾਂ ਦੀ ਇੱਛਾ ਨੂੰ ਸਵੀਕਾਰ ਕਰਦੇ ਹਾਂ।

ਉਨ੍ਹਾਂ ਨੇ ਕਿਹਾ, ‘ਅਸੀਂ ਅਜਿੰਕਿਆ ਦੇ ਨਾਲ ਲਗਾਤਾਰ ਸੰਪਰਕ ‘ਚ ਰਹੇ ਹਾਂ ਅਤੇ ਸਵੀਕਾਰ ਕਰਦੇ ਹਾਂ ਕਿ ਕ੍ਰਿਕਟ ‘ਚ ਹਾਲਾਤ ਕਿੰਨੀ ਜਲਦੀ ਬਦਲ ਸਕਦੇ ਹਨ। ਸਾਨੂੰ ਉਮੀਦ ਹੈ ਕਿ ਇੱਕ ਦਿਨ ਉਹ ਲੈਸਟਰਸ਼ਾਇਰ ਲਈ ਜ਼ਰੂਰ ਖੇਡੇਗਾ। ਰਹਾਣੇ ਦੀ ਜਗ੍ਹਾ ਆਸਟ੍ਰੇਲੀਆ ਦੇ ਪੀਟਰ ਹੈਂਡਸਕੋਮਬ ਲੈਣਗੇ।

The post ਕਾਊਂਟੀ ਕ੍ਰਿਕਟ ‘ਚ ਨਹੀਂ ਖੇਡਣਗੇ ਅਜਿੰਕਿਆ ਰਹਾਣੇ, ਜਾਣੋ ਕਾਰਨ appeared first on Time Tv.

By admin

Related Post

Leave a Reply