ਕਨੌਜ : ਉੱਤਰ ਪ੍ਰਦੇਸ਼ ਦੇ ਕਨੌਜ ਬਲਾਤਕਾਰ ਮਾਮਲੇ (The Kanauj Rape Case) ਦੀ ਨਾਬਾਲਗ ਪੀੜਤਾ ਦੀ ਭੂਆ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਨਾਬਾਲਗ ਪੀੜਤਾ ਦੀ ਭੂਆ ਨੂੰ ਉਸ ਸਮੇਂ ਗ੍ਰਿਫ਼ਤਾਰ ਕਰ ਲਿਆ ਜਦੋਂ ਉਹ ਆਪਣੇ ਪੇਕੇ ਘਰ ਦੇਰ ਰਾਤ ਬੀਨੌਰਾ ਰਾਮਪੁਰ ਪਿੰਡ ਜਾ ਰਹੀ ਸੀ। ਇਸ ਦੌਰਾਨ ਪੁਲਿਸ ਨੇ ਰਾਸਤੇ ਵਿੱਚ ਦੇਰ ਰਾਤ ਉਸਨੂੰ ਗ੍ਰਿਫ਼ਤਾਰ ਕਰ ਲਿਆ। ਇਸ ਦੀ ਪੁਸ਼ਟੀ ਸੀ.ਓ ਸਦਰ ਕਮਲੇਸ਼ ਕੁਮਾਰ ਨੇ ਕੀਤੀ ਹੈ। ਇਸ ਮਾਮਲੇ ਦੇ ਮੁੱਖ ਮੁਲਜ਼ਮ ਸਾਬਕਾ ਬਲਾਕ ਪ੍ਰਧਾਨ ਨਵਾਬ ਸਿੰਘ ਯਾਦਵ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

ਦੋਸ਼ੀ ਨੂੰ ਇਸ ਮਾਮਲੇ ‘ਚ  ਸੋਮਵਾਰ ਨੂੰ ਕੀਤਾ ਗਿਆ ਸੀ ਗ੍ਰਿਫ਼ਤਾਰ
ਉੱਤਰ ਪ੍ਰਦੇਸ਼ ਵਿੱਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਦੋਸ਼ ਲਾਇਆ ਸੀ ਕਿ ਮੁਲਜ਼ਮ ਨਵਾਬ ਸਿੰਘ ਯਾਦਵ ਸਾਬਕਾ ਬਲਾਕ ਮੁੱਖੀ ਸੀ ਅਤੇ ਸਪਾ ਨੇਤਾ ਡਿੰਪਲ ਯਾਦਵ ਦਾ ਕਰੀਬੀ ਸਹਿਯੋਗੀ ਸੀ , ਜਦੋਂ ਡਿੰਪਲ ਯਾਦਵ ਕਨੌਜ ਤੋਂ ਲੋਕਸਭਾ ਸੰਸਦ ਸੀ।ਹਾਲਾਂਕਿ ਸਪਾ ਨੇ ਨਵਾਬ ਸਿੰਘ ਯਾਦਵ ਤੋਂ ਦੂਰੀ ਬਣਾ ਲਈ ਹੈ। ਇਸ ਮਾਮਲੇ ‘ਚ ਦੋਸ਼ੀ ਨੂੰ ਸੋਮਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਅਨੁਸਾਰ ਨਵਾਬ ਸਿੰਘ ਯਾਦਵ ਇੱਕ ਨਿੱਜੀ ਕਾਲਜ ਦਾ ਮੈਨੇਜਰ ਹੈ, ਜਿਸ ਨੇ ਨੌਕਰੀ ਦਿਵਾਉਣ ਦੇ ਬਹਾਨੇ ਐਤਵਾਰ ਰਾਤ ਲੜਕੀ ਅਤੇ ਉਸਦੀ ਭੂਆ ਨੂੰ ਕਾਲਜ ਬੁਲਾਇਆ ਸੀ। ਐਸ.ਪੀ ਨੇ ਕਿਹਾ ਕਿ ਨਾਬਾਲਗ ਦੀ ਭੂਆ ਦੇ ਖ਼ਿਲਾਫ਼ ਵੀ ਦੋਸ਼ ਆਇਦ ਕੀਤੇ ਜਾਣਗੇ ਜੋ ਉਸਨੂੰ ਕਥਿਤ ਤੌਰ ‘ਤੇ ਯਾਦਵ ਕੋਲ ਲੈ ਕੇ ਆਈ ਸੀ। ਐਸ.ਪੀ ਅਨੁਸਾਰ ਉਸ ਨੂੰ ਬਿਆਨ ਲਈ ਬੁਲਾਇਆ ਗਿਆ ਸੀ, ਪਰ ਉਹ ਬੀਤੇ ਦਿਨ ਪੁਲਿਸ ਸਾਹਮਣੇ ਪੇਸ਼ ਨਹੀਂ ਹੋਈ।

ਪੀੜਤਾ ਦੀ ਉਸ ਦੇ ਮਾਪਿਆਂ ਦੀ ਸਹਿਮਤੀ ਨਾਲ ਕੀਤੀ ਗਈ ਮੈਡੀਕਲ ਜਾਂਚ 
ਪੁਲਿਸ ਸੁਪਰਡੈਂਟ (ਐੱਸ.ਪੀ.) ਅਮਿਤ ਕੁਮਾਰ ਆਨੰਦ ਨੇ ਬੀਤੇ ਦਿਨ ਕਿਹਾ ਸੀ ਕਿ ਪੀੜਤਾ ਦੀ ਉਸ ਦੇ ਮਾਤਾ-ਪਿਤਾ ਦੀ ਸਹਿਮਤੀ ਨਾਲ ਮੈਡੀਕਲ ਜਾਂਚ ਕਰਵਾਈ ਗਈ, ਜਿਸ ‘ਚ ਉਸ ਨਾਲ ਬਲਾਤਕਾਰ ਦੀ ਪੁਸ਼ਟੀ ਹੋਈ। ਉਸ ਨੇ ਦੱਸਿਆ ਕਿ ਲੜਕੀ ਨੇ ਮੈਜਿਸਟ੍ਰੇਟ ਸਾਹਮਣੇ ਆਪਣੇ ਬਿਆਨ ‘ਚ ਬਲਾਤਕਾਰ ਦੀ ਗੱਲ ਵੀ ਕੀਤੀ ਹੈ। ਆਨੰਦ ਨੇ ਕਿਹਾ ਕਿ ਬਲਾਤਕਾਰ ਦੀ ਪੁਸ਼ਟੀ ਹੋਣ ਦੇ ਨਾਲ ਹੀ ਦੋਸ਼ੀ ਦੇ ਖ਼ਿਲਾਫ਼ ਅਪਰਾਧ ਦੀਆਂ ਸਬੰਧਤ ਧਾਰਾਵਾਂ ਦੇ ਤਹਿਤ ਦੋਸ਼ ਜੋੜ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਵਾਧੂ ਚਾਰਜ ਸਮੇਤ ਕਾਨੂੰਨੀ ਕਾਰਵਾਈ ਜਾਰੀ ਰਹੇਗੀ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਿਆਸੀ ਹਲਚਲ ਸ਼ੁਰੂ ਹੋ ਗਈ ਸੀ।

ਮੁਲਜ਼ਮ ਸਾਬਕਾ ਬਲਾਕ ਪ੍ਰਧਾਨ ਨਵਾਬ ਸਿੰਘ ਯਾਦਵ ਦਾ ਪੁਲਿਸ ਨੇ ਲਿਆ ਸੀ ਡੀ.ਐਨ.ਏ. ਸੈਂਪਲ 
ਪ੍ਰਾਪਤ ਜਾਣਕਾਰੀ ਅਨੁਸਾਰ ਕੁਮਾਰ ਨੇ ਦੱਸਿਆ ਕਿ ਮੁਲਜ਼ਮਾਂ ਦੀ ਸਹਿਮਤੀ ਤੋਂ ਬਾਅਦ ਅੱਜ ਪੁਲਿਸ ਦੇ ਨਾਲ ਡਾਕਟਰਾਂ ਦੀ ਟੀਮ ਨੇ ਜ਼ਿਲ੍ਹਾ ਜੇਲ੍ਹ ਅਨੌਜੀ ਵਿੱਚ ਜਾ ਕੇ ਨਵਾਬ ਸਿੰਘ ਯਾਦਵ ਦਾ ਡੀ.ਐਨ.ਏ. ਸੈਂਪਲ ਲਿਆ। ਉਨ੍ਹਾਂ ਦੱਸਿਆ ਕਿ ਸੀਲ ਕੀਤੇ ਨਮੂਨੇ ਲੈ ਕੇ ਪੁਲਿਸ ਟੀਮ ਨੇ ਫੋਰੈਂਸਿਕ ਲੈਬ ਵਿੱਚ ਭੇਜ ਦਿੱਤੇ ਹਨ। ਕਨੌਜ ਵਿੱਚ ਇੱਕ ਵਿਦਿਅਕ ਸੰਸਥਾ ਦੇ ਮੈਨੇਜਰ ਅਤੇ ਸਾਬਕਾ ਐਸ.ਪੀ ਬਲਾਕ ਮੁਖੀ ਨਵਾਬ ਸਿੰਘ ਯਾਦਵ ਉੱਤੇ ਇੱਕ ਨਾਬਾਲਗ ਨੂੰ ਨੌਕਰੀ ਦਿਵਾਉਣ ਦੇ ਨਾਮ ਉੱਤੇ ਬਲਾਤਕਾਰ ਕਰਨ ਦਾ ਦੋਸ਼ ਹੈ।

Leave a Reply