ਓਲੰਪਿਕ ‘ਚ ਤਮਗੇ ਤੋਂ ਖੁੰਝੀ ਵਿਨੇਸ਼ ਫੋਗਾਟ ‘ਤੇ ਪੰਜਾਬ ਦੇ CM ਮਾਨ ਨੇ ਕੋਚਾਂ ਤੇ ਮਾਹਿਰਾਂ ‘ਤੇ ਸਾਧਿਆ ਨਿਸ਼ਾਨਾ
By admin / August 15, 2024 / No Comments / Punjabi News
ਪੰਜਾਬ : ਓਲੰਪਿਕ ‘ਚ ਤਮਗੇ ਤੋਂ ਖੁੰਝੀ ਵਿਨੇਸ਼ ਫੋਗਾਟ (Vinesh Phogat) ‘ਤੇ ਪੰਜਾਬ ਦੇ ਸੀ.ਐੱਮ. ਮਾਨ (CM Mann) ਨੇ ਕੋਚਾਂ ਅਤੇ ਮਾਹਿਰਾਂ ‘ਤੇ ਨਿਸ਼ਾਨਾ ਸਾਧਿਆ ਹੈ। ਸੀ.ਐਮ ਮਾਨ ਨੇ ਪਹਿਲਵਾਨ ਵਿਨੇਸ਼ ਫੋਗਾਟ ਦੇ ਪੈਰਿਸ ਓਲੰਪਿਕ ‘ਚ ਸੋਨ ਤਮਗਾ ਨਾ ਜਿੱਤਣ ‘ਤੇ ਅਫਸੋਸ ਪ੍ਰਗਟ ਕਰਦੇ ਹੋਏ ਕਿਹਾ ਹੈ ਕਿ ਵਿਨੇਸ਼ ਫੋਗਾਟ ਕੋਚ ਅਤੇ ਮਾਹਿਰਾਂ ਦੀ ਅਣਗਹਿਲੀ ਕਾਰਨ ਪੈਰਿਸ ਓਲੰਪਿਕ ‘ਚ ਤਮਗਾ ਜਿੱਤਣ ਤੋਂ ਖੁੰਝ ਗਈ। ਉਨ੍ਹਾਂ ਕਿਹਾ ਕਿ ਨਿਯਮਾਂ ਤਹਿਤ ਪਹਿਲਵਾਨਾਂ ਦਾ ਭਾਰ ਸੰਭਾਲਣਾ ਕੋਚਾਂ ਅਤੇ ਸਟਾਫ਼ ਦਾ ਫਰਜ਼ ਹੈ ਕਿਉਂਕਿ ਇਸ ਕੰਮ ਲਈ ਉਨ੍ਹਾਂ ਨੂੰ ਸਰਕਾਰੀ ਖ਼ਜ਼ਾਨੇ ਵਿੱਚੋਂ ਮੋਟੀਆਂ ਤਨਖ਼ਾਹਾਂ ਮਿਲਦੀਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਮਾਮਲੇ ‘ਚ ਵੱਡੀ ਗਲਤੀ ਹੋਈ ਹੈ, ਜਿਸ ਨਾਲ ਲੱਖਾਂ ਖੇਡ ਪ੍ਰੇਮੀਆਂ ਦੇ ਹਿਰਦਿਆਂ ਨੂੰ ਠੇਸ ਪਹੁੰਚੀ ਹੈ।
ਜ਼ਿਕਰਯੋਗ ਹੈ ਕਿ ਵਿਨੇਸ਼ ਫੋਗਾਟ ਨੂੰ ਪੈਰਿਸ 2024 ਓਲੰਪਿਕ ‘ਚ ਕੁਸ਼ਤੀ ਤੋਂ ਅਯੋਗ ਕਰਾਰ ਦਿੱਤਾ ਗਿਆ ਸੀ। ਵਿਨੇਸ਼ ਫੋਗਾਟ ਨੂੰ ਪੈਰਿਸ 2024 ਓਲੰਪਿਕ ਕੁਸ਼ਤੀ ਮੁਕਾਬਲੇ ਤੋਂ ਸੋਨ ਤਗਮੇ ਦੇ ਮੈਚ ਤੋਂ ਪਹਿਲਾਂ ਔਰਤਾਂ ਦੇ 50 ਕਿਲੋਗ੍ਰਾਮ ਵਰਗ ਵਿੱਚ ਵੱਧ ਭਾਰ ਹੋਣ ਕਾਰਨ ਅਯੋਗ ਕਰਾਰ ਦਿੱਤਾ ਗਿਆ ਸੀ, ਜਿਸ ਨੇ ਆਪਣੇ ਕਰੋੜਾਂ ਦੇਸ਼ ਵਾਸੀਆਂ ਦੇ ਸੁਪਨਿਆਂ ਨੂੰ ਚੂਰ-ਚੂਰ ਕਰ ਦਿੱਤਾ ਸੀ।