ਓਡੀਸ਼ਾ ‘ਚ ਰੱਥ ਯਾਤਰਾ ਤੋਂ ਪਹਿਲਾਂ ਭਾਰਤੀ ਰੇਲਵੇ ਨੇ 315 ਸਪੈਸ਼ਲ ਟਰੇਨਾਂ ਚਲਾਉਣ ਦਾ ਕੀਤਾ ਐਲਾਨ
By admin / June 29, 2024 / No Comments / Punjabi News
ਓਡੀਸ਼ਾ: ਓਡੀਸ਼ਾ ‘ਚ ਰੱਥ ਯਾਤਰਾ ਤੋਂ ਪਹਿਲਾਂ ਭਾਰਤੀ ਰੇਲਵੇ (Indian Railways) ਨੇ 315 ਸਪੈਸ਼ਲ ਟਰੇਨਾਂ (Special Trains) ਚਲਾਉਣ ਦਾ ਐਲਾਨ ਕੀਤਾ ਹੈ। ਇਹ ਯਾਤਰਾ 6 ਜੁਲਾਈ 2024 ਤੋਂ ਸ਼ੁਰੂ ਹੋਵੇਗੀ, ਜੋ 19 ਜੁਲਾਈ ਤੱਕ ਜਾਰੀ ਰਹੇਗੀ। ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਇਹ ਜਾਣਕਾਰੀ ਦਿੱਤੀ। ਹਰ ਸਾਲ ਇਸ ਯਾਤਰਾ ਲਈ ਦੇਸ਼-ਵਿਦੇਸ਼ ਤੋਂ ਲੱਖਾਂ ਸ਼ਰਧਾਲੂ ਆਉਂਦੇ ਹਨ।
ਕਈ ਵਾਰ ਰੇਲ ਟਿਕਟ ਨਾ ਮਿਲਣ ਕਾਰਨ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਰੇਲਵੇ ਨੇ ਇਸ ਵਾਰ 6 ਜੁਲਾਈ ਤੋਂ 19 ਜੁਲਾਈ ਤੱਕ 315 ਸਪੈਸ਼ਲ ਟਰੇਨਾਂ ਚਲਾਉਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਪੁਰੀ ਵਿੱਚ 15,000 ਸ਼ਰਧਾਲੂਆਂ ਦੇ ਠਹਿਰਣ ਦਾ ਪ੍ਰਬੰਧ ਕੀਤਾ ਗਿਆ ਹੈ।
ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਬੀਤੇ ਦਿਨ ਨਵੀਂ ਦਿੱਲੀ ‘ਚ ਹੋਈ ਬੈਠਕ ‘ਚ ਇਨ੍ਹਾਂ ਵਿਸ਼ੇਸ਼ ਟਰੇਨਾਂ ਨੂੰ ਚਲਾਉਣ ਦਾ ਐਲਾਨ ਕੀਤਾ। ਮੀਟਿੰਗ ਵਿੱਚ ਵੈਸ਼ਨਵ ਨੇ ਦੱਸਿਆ ਕਿ ਰਥ ਯਾਤਰਾ ਦੇ ਮੱਦੇਨਜ਼ਰ ਇਹ ਫ਼ੈਸਲਾ ਕੀਤਾ ਗਿਆ ਹੈ ਕਿ 6 ਜੁਲਾਈ ਤੋਂ 19 ਜੁਲਾਈ ਤੱਕ 315 ਵਿਸ਼ੇਸ਼ ਰੇਲ ਗੱਡੀਆਂ ਰੱਥ ਯਾਤਰਾ ਉਤਸਵ ਲਈ ਚਲਾਈਆਂ ਜਾਣਗੀਆਂ।
ਈ.ਸੀ.ਓ.ਆਰ. ਦੇ ਇਕ ਸੂਤਰ ਨੇ ਕਿਹਾ, ‘ਇਸ ਸਾਲ ਗੁੰਡੀਚਾ ਯਾਤਰਾ ‘ਤੇ ਜੂਨਾਗੜ੍ਹ ਰੋਡ, ਸੰਬਲਪੁਰ, ਕੇਂਦੁਝਾਰਗੜ੍ਹ, ਪਾਰਾਦੀਪ, ਭਦਰਕ, ਅੰਗੁਲ, ਗੁਨੂਪੁਰ, ਬੰਗੀਰੀਪੋਸੀ ਤੋਂ ਵਿਸ਼ੇਸ਼ ਰੇਲਗੱਡੀਆਂ ਤੋਂ ਇਲਾਵਾ ਬਦਮਪਹਾਰ, ਰੁੜਕੇਲਾ, ਬਾਲੇਸ਼ਵਰ, ਸੋਨਪੁਰ ਅਤੇ ਦਾਸਪੱਲਾ ਤੋਂ ਵਿਸ਼ੇਸ਼ ਰੇਲਗੱਡੀਆਂ ਦੀ ਯੋਜਨਾ ਬਣਾਈ ਗਈ ਹੈ ਰਿਹਾ ਹੈ।’