November 7, 2024

ਏਸ਼ੀਆ ਕੱਪ ਅੱਧ ਵਿਚਾਲੇ ਛੱਡ ਕੇ ਮੁੰਬਈ ਪਰਤੇ ਜਸਪ੍ਰੀਤ ਬੁਮਰਾਹ

Shri Guru Arjan Dev ji Archives -

ਨਵੀਂ ਦਿੱਲੀ : ਭਾਰਤੀ ਖਿਡਾਰੀ ਜਸਪ੍ਰੀਤ ਬੁਮਰਾਹ (Jasprit Bumrah) ਨੇਪਾਲ ਖ਼ਿਲਾਫ਼ ਏਸ਼ੀਆ ਕੱਪ 2023 ਦੇ ਮੈਚ ‘ਚ ਮੈਚ ਛੱਡ ਕੇ ਅੱਜ ਭਾਰਤ ਪਰਤ ਆਏ ਹਨ। ਦਰਅਸਲ ਬੁਮਰਾਹ ਜਲਦ ਹੀ ਪਿਤਾ ਬਣਨ ਜਾ ਰਹੇ ਹਨ ਜਿਸ ਕਾਰਨ ਉਹ ਭਾਰਤ ਪਰਤ ਆਏ ਹਨ ਅਤੇ ਅਗਲੇ ਕੁਝ ਦਿਨਾਂ ‘ਚ ਉਹ ਸੁਪਰ-4 ਦੌਰ ‘ਚ ਫਿਰ ਤੋਂ ਟੀਮ ਨਾਲ ਜੁੜ ਜਾਣਗੇ।

ਜਿੱਥੇ ਬੁਮਰਾਹ ਦੀ ਭਾਰਤ ਵਾਪਸੀ ਨਿਸ਼ਚਿਤ ਤੌਰ ‘ਤੇ ਨੇਪਾਲ ਦੀ ਟੀਮ ਨੂੰ ਰਾਹਤ ਦੇਵੇਗੀ, ਉਥੇ ਉਨ੍ਹਾਂ ਦੇ ਲੱਖਾਂ ਪ੍ਰਸ਼ੰਸਕਾਂ ਨੂੰ ਨਿਸ਼ਚਤ ਤੌਰ ‘ਤੇ ਨਿਰਾਸ਼ਾ ਹੋਵੇਗੀ। ਬੁਮਰਾਹ ਦੀ ਪਤਨੀ ਸੰਜਨਾ ਗਰਭਵਤੀ ਹੈ ਅਤੇ ਇਸ ਕਾਰਨ ਭਾਰਤੀ ਤੇਜ਼ ਗੇਂਦਬਾਜ਼ ਨੂੰ ਟੂਰਨਾਮੈਂਟ ਦੇ ਵਿਚਕਾਰ ਘਰ ਜਾਣਾ ਪਿਆ। ਹਾਲਾਂਕਿ ਉਨ੍ਹਾਂ ਦੇ ਪਿਤਾ ਬਣਨ ਦੀ ਖਬਰ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।

ਉਹ ਸੁਪਰ 4 ਵਿੱਚ ਪਾਕਿਸਤਾਨ ਖ਼ਿਲਾਫ਼ ਮੈਚ ਤੋਂ ਪਹਿਲਾਂ ਵਾਪਸੀ ਕਰਨਗੇ। ਬੁਮਰਾਹ ਅਤੇ ਸੰਜਨਾ ਗਣੇਸ਼ਨ ਦਾ ਵਿਆਹ 15 ਮਾਰਚ 2021 ਨੂੰ ਹੋਇਆ ਸੀ। ਉਨ੍ਹਾਂ ਦੀ ਪਤਨੀ ਸੰਜਨਾ ਗਣੇਸ਼ਨ ਇੱਕ ਟੀਵੀ ਪੇਸ਼ਕਾਰ ਹੈ। ਦੋਵਾਂ ਦੀ ਮੁਲਾਕਾਤ ਵਿਸ਼ਵ ਕੱਪ 2019 ਦੌਰਾਨ ਹੋਈ ਸੀ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਜਸਪ੍ਰੀਤ ਬੁਮਰਾਹ ਸੱਟ ਕਾਰਨ ਮੈਦਾਨ ਤੋਂ ਦੂਰ ਸਨ। ਇਸ ਕਾਰਨ ਉਹ IPL 2023 ਦਾ ਹਿੱਸਾ ਨਹੀਂ ਸੀ। ਜਸਪ੍ਰੀਤ ਬੁਮਰਾਹ ਦੀ ਭਾਰਤੀ ਟੀਮ ‘ਚ ਵਾਪਸੀ ਤੋਂ ਬਾਅਦ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਸਨ ਪਰ ਹੁਣ ਇਕ ਵਾਰ ਫਿਰ ਪ੍ਰਸ਼ੰਸਕਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਵੇਗਾ।

The post ਏਸ਼ੀਆ ਕੱਪ ਅੱਧ ਵਿਚਾਲੇ ਛੱਡ ਕੇ ਮੁੰਬਈ ਪਰਤੇ ਜਸਪ੍ਰੀਤ ਬੁਮਰਾਹ appeared first on Time Tv.

By admin

Related Post

Leave a Reply