November 7, 2024

ਏਸ਼ਿਆਈ ਖੇਡਾਂ ‘ਚ ਪੰਜਾਬ ਦੇ 50 ਤੋਂ ਵੱਧ ਖਿਡਾਰੀ ਲੈਣਗੇ ਭਾਗ

ਖੇਡਾਂ ਵਤਨ ਪੰਜਾਬ ਦੀਆਂ – ਇੱਕੋ ਪਰਿਵਾਰ ...

ਲੁਧਿਆਣਾ : ਅੱਜ 23 ਸਤੰਬਰ ਤੋਂ 8 ਅਕਤੂਬਰ ਤੱਕ ਚੀਨ ਦੇ ਸ਼ਹਿਰ ਹਾਂਗਜ਼ੂ ‘ਚ ਹੋਣ ਵਾਲੀਆਂ ਏਸ਼ੀਆਈ ਖੇਡਾਂ (Asian Games) ‘ਚ ਹਿੱਸਾ ਲੈ ਰਹੇ ਭਾਰਤ ਦੇ 653 ਮੈਂਬਰੀ ਖੇਡ ਦਲ ‘ਚ 58 ਖਿਡਾਰੀ ਪੰਜਾਬ ਦੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਦੀਆਂ ਹਦਾਇਤਾਂ ‘ਤੇ ਬਣੀ ਨਵੀਂ ਖੇਡ ਨੀਤੀ ਨੂੰ ਲਾਗੂ ਕਰਦਿਆਂ 58 ਖਿਡਾਰੀਆਂ ਨੂੰ ਤਿਆਰੀ ਲਈ 4.64 ਕਰੋੜ ਰੁਪਏ ਦੀ ਨਕਦ ਰਾਸ਼ੀ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਪ੍ਰਤੀ ਖਿਡਾਰੀ 8-8 ਲੱਖ ਰੁਪਏ ਦੀ ਰਾਸ਼ੀ ਵੰਡੀ ਗਈ।

ਖੇਡਾਂ ਦੀ ਤਿਆਰੀ ਲਈ ਇਨਾਮੀ ਰਾਸ਼ੀ ਦੇਣ ਵਾਲਾ ਪੰਜਾਬ ਪਹਿਲਾ ਸੂਬਾ ਬਣ ਗਿਆ ਹੈ। ਖੇਡ ਮੰਤਰੀ ਮੀਤ ਹੇਅਰ (Sports Minister Meet Hayer) ਨੇ ਇਸ ਲਈ ਸੀਐਮ ਮਾਨ ਦਾ ਧੰਨਵਾਦ ਕੀਤਾ ਅਤੇ ਭਾਰਤੀ ਖੇਡ ਟੀਮ ਨੂੰ ਏਸ਼ੀਆਈ ਖੇਡਾਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਦੱਸਿਆ ਜਾ ਰਿਹਾ ਹੈ ਕਿ ਏਸ਼ਿਆਈ ਖੇਡਾਂ ਵਿੱਚ ਸੋਨ, ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤਣ ਵਾਲੇ ਪੰਜਾਬੀ ਖਿਡਾਰੀਆਂ ਨੂੰ ਕ੍ਰਮਵਾਰ 1 ਕਰੋੜ, 75 ਲੱਖ ਅਤੇ 50 ਲੱਖ ਰੁਪਏ ਇਨਾਮੀ ਰਾਸ਼ੀ ਵਜੋਂ ਦਿੱਤੇ ਜਾਣਗੇ। ਹਰਮਨਪ੍ਰੀਤ ਸਿੰਘ ਹਾਕੀ ਕਪਤਾਨ ਬਣੇ ਹਨ।

ਭਾਰਤੀ ਖੇਡ ਟੀਮ ਵਿੱਚ ਪੰਜਾਬ ਦੇ 10 ਹਾਕੀ ਖਿਡਾਰੀ, ਸ਼ੂਟਿੰਗ ਵਿੱਚ 9 ਖਿਡਾਰੀ, ਰੋਇੰਗ ਕ੍ਰਿਕਟ ਅਤੇ ਬਾਸਕਟਬਾਲ ਵਿੱਚ 5-5 ਖਿਡਾਰੀ, , 4 ਖਿਡਾਰੀ ਐਥਲੈਟਿਕਸ, 3 ਖਿਡਾਰੀ ਤੀਰਅੰਦਾਜ਼ੀ, 2-2 ਖਿਡਾਰੀ ਤਲਵਾਰਬਾਜ਼ੀ ਅਤੇ ਸਾਈਕਲਿੰਗ, ਬੈਡਮਿੰਟਨ, ਜੂਡੋ ਅਤੇ ਕੁਸ਼ਤੀ ਵਿੱਚ ਸ਼ਾਮਲ ਹਨ। ਹਰੇਕ ਵਿੱਚ 1 ਖਿਡਾਰੀ ਹਿੱਸਾ ਲਵੇਗਾ। ਇਸ ਦੇ ਨਾਲ ਹੀ ਪੰਜਾਬ ਦੇ 10 ਪੈਰਾ ਖਿਡਾਰੀ ਵੀ ਭਾਗ ਲੈ ਰਹੇ ਹਨ। ਪੰਜਾਬ ਦੀ ਨੁਮਾਇੰਦਗੀ ਪੈਰਾ ਪਾਵਰ ਲਿਫਟਿੰਗ ਵਿੱਚ 4 ਖਿਡਾਰੀ, ਪੈਰਾ ਅਥਲੈਟਿਕਸ ਵਿੱਚ 3 ਖਿਡਾਰੀ, ਪੈਰਾ ਬੈਡਮਿੰਟਨ ਵਿੱਚ 2 ਅਤੇ ਪੈਰਾ ਤਾਈਕਵਾਂਡੋ ਵਿੱਚ 1 ਖਿਡਾਰੀ ਕਰਨਗੇ।

The post ਏਸ਼ਿਆਈ ਖੇਡਾਂ ‘ਚ ਪੰਜਾਬ ਦੇ 50 ਤੋਂ ਵੱਧ ਖਿਡਾਰੀ ਲੈਣਗੇ ਭਾਗ appeared first on Time Tv.

By admin

Related Post

Leave a Reply