ਲੁਧਿਆਣਾ : ਪਿਛਲੇ ਕੁਝ ਦਿਨਾਂ ਤੋਂ ਸ਼ਹਿਰ ਵਿੱਚ ਈ-ਰਿਕਸ਼ਾ (e-rickshaw) ਚਲਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਨੂੰ ਲੈ ਕੇ ਈ-ਰਿਕਸ਼ਾ ਚਾਲਕ ਕਾਫੀ ਪ੍ਰੇਸ਼ਾਨ ਹਨ। ਟਰਾਂਸਪੋਰਟ ਵਿਭਾਗ (Transport department) ਵੱਲੋਂ ਹੁਣ ਈ-ਰਿਕਸ਼ਾ ਚਾਲਕਾਂ ਲਈ ਆਰ.ਸੀ. ਬਣਾਇਆ ਜਾਵੇਗਾ। ਇਸ ਦੇ ਲਈ ਈ-ਰਿਕਸ਼ਾ ਚਾਲਕਾਂ ਨੂੰ ਫਾਰਮ ਨੰਬਰ 21-22 ਅਤੇ ਬੀਮਾ ਲੈਣਾ ਹੋਵੇਗਾ ਅਤੇ ਟਰਾਂਸਪੋਰਟ ਵਿਭਾਗ ਦੀ ਵੈੱਬਸਾਈਟ ‘ਤੇ ਆਨਲਾਈਨ ਅਪਲਾਈ ਕਰਨਾ ਹੋਵੇਗਾ।
ਬਿਨੈਕਾਰ ਨੂੰ 800 ਰੁਪਏ ਫੀਸ ਦੇਣੀ ਪਵੇਗੀ। ਜੇਕਰ ਕਰਜ਼ਾ ਈ-ਰਿਕਸ਼ਾ ‘ਤੇ ਹੈ ਤਾਂ 2300 ਰੁਪਏ ਦੀ ਫੀਸ ਅਦਾ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਈ-ਰਿਕਸ਼ਾ ਚਾਲਕਾਂ ਨੂੰ ਕਿਸੇ ਵੀ ਏਜੰਟ ਦੇ ਝਾਂਸੇ ਵਿੱਚ ਨਹੀਂ ਆਉਣਾ ਚਾਹੀਦਾ ਕਿਉਂਕਿ ਉਹ 10,000 ਰੁਪਏ ਵਸੂਲ ਰਹੇ ਹਨ। ਇਸ ਦੀ ਬਜਾਏ ਜੇਕਰ ਉਹ ਵਿਭਾਗ ਦੀ ਵੈੱਬਸਾਈਟ ‘ਤੇ ਸਿੱਧੇ ਅਪਲਾਈ ਕਰਨ ਤਾਂ ਬਿਹਤਰ ਹੋਵੇਗਾ।