ਅੰਬਾਲਾ: ਉੱਤਰੀ ਰੇਲਵੇ (Northern Railway) ਨੇ ਦਿੱਲੀ-ਅੰਬਾਲਾ ਸੈਕਸ਼ਨ (Delhi-Ambala Section) ਦੇ ਅਧੀਨ ਮੋਹਰੀ ਸਟੇਸ਼ਨ ‘ਤੇ ਨਵੇਂ ਫੁੱਟਓਵਰ ਬ੍ਰਿਜ ਦੇ ਗਰਡਰ ਲਗਾਉਣ ਦਾ ਫ਼ੈਸਲਾ ਕੀਤਾ ਹੈ। ਇਸ ਦੇ ਲਈ ਟਰੇਨ ਹੈਂਡਲਿੰਗ ਪਲਾਨ ਬਣਾਇਆ ਗਿਆ ਹੈ। ਰੇਲਵੇ ਨੇ ਇਹ ਜਾਣਕਾਰੀ ਯਾਤਰੀਆਂ ਨੂੰ ਦਿੱਤੀ ਹੈ ਤਾਂ ਜੋ ਉਹ ਯੋਜਨਾ ਦੇ ਅਨੁਸਾਰ ਆਪਣੀ ਯਾਤਰਾ ਨੂੰ ਯਕੀਨੀ ਬਣਾ ਸਕਣ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।

ਉੱਤਰੀ ਰੇਲਵੇ ਨੇ ਕਿਹਾ ਹੈ ਕਿ ਮੋਹਰੀ ਸਟੇਸ਼ਨ ‘ਤੇ ਨਵੇਂ ਫੁੱਟਓਵਰ ਬ੍ਰਿਜ ਦੇ ਗਰਡਰ ਲਗਾਉਣ ਦਾ ਕੰਮ 19 ਜੁਲਾਈ ਨੂੰ ਕੀਤਾ ਜਾਵੇਗਾ। ਇਸ ਕਾਰਨ ਸਵੇਰੇ 3.10 ਤੋਂ ਸਵੇਰੇ 6:10 ਤੱਕ ਤਿੰਨ ਘੰਟਿਆਂ ਦੌਰਾਨ ਰੇਲ ਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋਵੇਗੀ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਕੁਰੂਕਸ਼ੇਤਰ ਅਤੇ ਅੰਬਾਲਾ ਜੰਕਸ਼ਨ ਵਿਚਕਾਰ ਚੱਲਣ ਵਾਲੀ ਮੇਮੂ ਸਪੈਸ਼ਲ ਟਰੇਨ ਨੰਬਰ 04139/04140 ਪ੍ਰਭਾਵਿਤ ਹੋਵੇਗੀ।

ਫੁੱਟ ਓਵਰ ਬ੍ਰਿਜ ਦੇ ਨਿਰਮਾਣ ਕਾਰਜ ਕਾਰਨ ਦੋ ਰੇਲ ਗੱਡੀਆਂ ਦੇ ਰੂਟ ਮੋੜ ਦਿੱਤੇ ਜਾਣਗੇ। ਹੁਸ਼ਿਆਰਪੁਰ ਅਤੇ ਆਗਰਾ ਕੈਂਟ ਵਿਚਕਾਰ ਚੱਲਣ ਵਾਲੀ ਟਰੇਨ ਨੰਬਰ 11906 ਨੂੰ ਲੁਧਿਆਣਾ ਜੰਕਸ਼ਨ-ਧੂਰੀ ਰਾਹੀਂ ਮੋੜਿਆ ਜਾਵੇਗਾ, ਜਦਕਿ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਨਵੀਂ ਦਿੱਲੀ ਐਕਸਪ੍ਰੈਸ ਰੇਲ ਗੱਡੀ ਨੰ: 12446 ਨੂੰ ਜਾਖਲ ਜੰਕਸ਼ਨ ਰਾਹੀਂ ਦਿੱਲੀ ਵੱਲ ਮੋੜਿਆ ਜਾਵੇਗਾ।

ਉੱਤਰੀ ਰੇਲਵੇ ਮੁਤਾਬਕ ਇਸ ਕੰਮ ਕਾਰਨ ਜੰਮੂ ਤਵੀ ਤੋਂ ਨਵੀਂ ਦਿੱਲੀ ਵਿਚਾਲੇ ਚੱਲਣ ਵਾਲੀ ਟਰੇਨ ਨੰਬਰ 12426 ਦਾ ਸਮਾਂ ਬਦਲਿਆ ਜਾਵੇਗਾ। ਇਹ ਟਰੇਨ ਜੰਮੂ ਤਵੀ ਤੋਂ 150 ਮਿੰਟ ਦੀ ਦੇਰੀ ਨਾਲ ਰਾਤ 11:55 ਵਜੇ ਨਵੀਂ ਦਿੱਲੀ ਲਈ ਰਵਾਨਾ ਹੋਵੇਗੀ। ਇਸ ਦੇ ਨਾਲ ਹੀ ਸ਼੍ਰੀਮਾਤਾ ਵੈਸ਼ਨੋ ਦੇਵੀ ਕਟੜਾ-ਨਵੀਂ ਦਿੱਲੀ ਐਕਸਪ੍ਰੈਸ ਟਰੇਨ ਨੰਬਰ 04076 ਅੰਬਾਲਾ ਡਿਵੀਜ਼ਨ ‘ਤੇ 35 ਮਿੰਟ ਅਤੇ ਸਾਬਰਮਤੀ-ਦੌਲਤਪੁਰ ਚੌਕ ਐਕਸਪ੍ਰੈਸ ਟਰੇਨ ਨੰਬਰ 19411 ਢੋਲ ਮਾਜਰਾ ‘ਤੇ 20 ਮਿੰਟ ਲਈ ਪ੍ਰਭਾਵਿਤ ਰਹੇਗੀ।

Leave a Reply